ਜਲੰਧਰ- ਮਿਲਾਵਟੀ ਮਠਿਆਈਆਂ ਅਤੇ ਉੱਲੀ ਲੱਗੀ ਮਠਿਆਈਆਂ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ’ਚ ਟੀ. ਵੀ. ਟਾਵਰ ਨੇੜੇ ਸਾਹਮਣੇ ਆਇਆ ਹੈ। ਜਿੱਥੇ ਸਿਹਤ ਵਿਭਾਗ ਦੀ ਟੀਮ ਨੇ ਇਕ ਘਰ ’ਚ ਛਾਪੇਮਾਰੀ ਕਰ ਕੇ ਭਾਰੀ ਗਿਣਤੀ ’ਚ ਉੱਲੀ ਲੱਗੀ ਹੋਈ ਮਠਿਆਈ ਬਰਾਮਦ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਠਿਆਈ ਦੇ ਸੈਂਪਲ ਭਰ ਲਏ ਗਏ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਇਸ ਕਾਰਵਾਈ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉੱਲੀ ਲੱਗੀ ਹੋਈ ਮਠਿਆਈ ਨੂੰ ਮਿੱਟੀ ’ਚ ਦਬਾ ਕੇ ਨਸ਼ਟ ਕਰ ਦਿੱਤਾ।
ਚੰਡੀਗੜ੍ਹ ਦੇ ਪੀ. ਜੀ. ਆਈ. ਹੋਇਆ ਦੁਰਲੱਭ ਆਪ੍ਰੇਸ਼ਨ (ਦੇਖੋ ਤਸਵੀਰਾਂ)
NEXT STORY