ਚੰਡੀਗੜ੍ਹ- ਪੰਜਾਬ ਭਾਜਪਾ ਸੰਸਦ ਮੈਂਬਰ ਦੇ ਮੈਂਬਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇਕ ਸਲੈਬਰਟੀ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ। 20 ਅਕਤੂਬਰ ਨੂੰ ਆਪਣੇ ਜਨਮਦਿਨ ਵਾਲੇ ਦਿਨ ਗੁਰੂ ਨਗਰੀ ਅਮ੍ਰਿੰਤਸਰ 'ਚ ਆਪਣੇ ਸਮਰੱਥਾਂ ਨੂੰ ਇੱਕਠਾ ਕਰਕੇ ਤਾਕਤ ਦਿਖਾਉਣਗੇ। ਨਵਜੋਤ ਸਿੰਘ ਸਿੱਧੂ ਉਸ ਦਿਨ ਆਪਣੇ ਘਰ 'ਚ ਹਵਨ ਕਰਵਾਉਣ ਤੋਂ ਬਾਅਦ ਆਪਣੇ ਸਮਰੱਥਕਾਂ ਨਾਲ ਬੈਠਕ ਕਰਕੇ ਮੁੱਖ ਵਿਸ਼ਿਆਂ ਦੇ ਚਰਚਾ ਕਰਨਗੇ। ਇਸ ਬੈਠਕ ਲਈ ਉਨ੍ਹਾਂ ਦੇ ਸਮਰੱਥਕਾਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਚੋਣਾਂ 'ਚ ਅਕਾਲੀ ਦਲ ਦੇ ਵਿਰੁੱਧ ਹਾਈਕਮਾਨ ਦਾ ਇਸ਼ਾਰਾ ਮਿਲਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਭਾਜਪਾ ਦੀ ਕਮਾਨ ਸਿੱਧੂ ਨੂੰ ਮਿਲ ਸਕਦੀ ਹੈ ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਸਿੱਧੂ ਦੀਆਂ ਸਾਰੀਆਂ ਸ਼ਰਤਾਂ ਸਵੀਕਾਰ ਕਰ ਲਈਆਂ ਹਨ। ਹਾਈਕਮਾਨ ਅਜਿਹੀ ਵਿਵਸਥਾ ਬਣਾਉਣ 'ਚ ਲੱਗੀ ਹੋਈ ਹੈ ਕਿ ਪੰਜਾਬ 'ਚ ਅਕਾਲੀ ਭਾਜਪਾ ਗੰਠਬਧਨ ਦੀ ਸਰਕਾਰ ਆਪਣੇ ਇਹ ਕਾਰਜਕਾਲ ਨੂੰ ਚੰਗੀ ਤਰ੍ਹਾਂ ਪੂਰਾ ਕਰੇ। ਦੂਜੇ ਪਾਸੇ ਸਿੱਧੂ ਮਾਲਵਾ ਅਤੇ ਦੋਆਬਾ 'ਚ ਭਾਜਪਾ ਲਈ ਅਜਿਹੀ ਪਿੱਚ ਤਿਆਰ ਕਰ ਰਹੇ ਹਨ ਕਿ ਸਾਲ 2017 ਦੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਸਲਾਮੀ ਗੇਂਦਬਾਜਾਂ ਦੇ ਸਾਹਾਣੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਭਾਜਪਾ ਦੇ ਨਾਲ ਨਾਲ ਹਾਈਕਮਾਨ ਵੀ ਸੰਘ ਦੀ ਉਸ ਰਿਪੋਰਟ ਤੋਂ ਪੂਰੀ ਤਰ੍ਹਾਂ ਇਤੇਫਾਕ ਰੱਖਦਾ ਹੈ ਕਿ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਭਾਜਪਾ ਨੂੰ ਇੱਕਲੇ ਹੀ ਲੜਨੀਆਂ ਚਾਹੀਦੀਆਂ ਹਨ। ਮਹਾਰਾਸ਼ਟਰ ਅਤੇ ਹਰਿਆਣਾ ਦੇ ਉਦਾਹਰਣ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਹੈ ਕਿ ਦੋਹਾਂ ਸੂਬਿਆਂ 'ਚ ਮਿਲਣ ਵਾਲੀ ਸੰਭਾਵਿਤ ਸਫਲਤਾ ਤੋਂ ਬਾਅਦ ਪੰਜਾਬ 'ਚ ਵੀ ਇਸ ਦੇ ਆਸਾਰ ਲੱਗ ਰਹੇ ਹਨ।
ਸਿੱਧੂ ਇਕ ਵਾਰ ਫਿਰ ਆਪਣੀ ਦੂਜੀ ਪਾਰੀ ਦੀ ਤੈਆਰੀ ਕਰਨ ਆ ਰਹੇ ਹਨ ਅਤੇ ਲੋਕਾਂ ਦਾ ਮਿਜਾਜ ਜਾਨਣ ਉਨ੍ਹਾਂ ਨੇ ਜਨਮਦਿਨ ਦੀ ਪਾਰਟੀ 'ਚ ਆਪਣੇ ਸਮਰੱਥਕਾਂ ਅਤੇ ਹੋਰ ਜਾਨਣ ਵਾਲਿਆਂ ਨੂੰ ਕਮਰਚਾਰੀਆਂ ਨੂੰ ਬੁਲਾਇਆ ਹੈ। ਪੂਰੀ ਸੰਭਾਵਨਾ ਹੈ ਕਿ ਇਸ ਦੌਰਾਨ ਸਿੱਧੂ ਆਪਣੇ ਵਿਚਾਰਾਂ ਨੂੰ ਲੋਕਾਂ ਸਾਮਹਣੇ ਵੀ ਰੱਖਣਗੇ।
ਟੀ. ਵੀ. ਟਾਵਰ ਨੇੜੇ ਛਾਪੇਮਾਰੀ ਦੌਰਾਨ ਉੱਲੀ ਲੱਗੀ ਹੋਈ ਮਠਿਆਈ ਬਰਾਮਦ (ਵੀਡੀਓ)
NEXT STORY