ਚੰਡੀਗੜ੍ਹ : ਜੇ ਕਦੇ ਸਰੀਰ ਤੇ ਤੇਜ਼ਾਬ ਡਿੱਗ ਜਾਵੇ ਜਾਂ ਕਿਸੇ ਨੂੰ ਅੱਗ ਲੱਗ ਜਾਵੇ ਤਾਂ ਤਾਂ ਉਸ ਨੂੰ ਸਭ ਤੋਂ ਪਹਿਲਾਂ ਲਗਭਗ ਇਕ ਘੰਟੇ ਤਕ ਪਾਣੀ ਦੀ ਧਾਰ ਹੇਠਾਂ ਬਿਠਾ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅੰਦਰੂਨੀ ਟਿਸ਼ੂ ਡੈਮੇਜ ਹੋਣ ਤੋਂ ਬਚ ਜਾਣਗੇ। ਇਸ ਨਾਲ ਕਾਫੀ ਹੱਦ ਤਕ ਜ਼ਖਮਾਂ ਦਾ ਬਚਾਅ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਹੀ ਉਸ ਨੂੰ ਨੇੜਲੇ ਪਲਾਸਟਿਕ ਸਰਜਨ ਤੋਂ ਦਿਖਾਓ। ਇਹ ਕਹਿਣਾ ਹੈ ਪੀ.ਜੀ.ਆਈ. ਦੇ ਪਲਾਸਟਿਕ ਸਰਜਨ ਦੇ ਐਚ.ਓ.ਡੀ. ਡਾ. ਰਮੇਸ਼ ਕੁਮਾਰ ਸ਼ਰਮਾ ਦਾ। ਉਨ੍ਹਾਂ ਦੱਸਿਆ ਕਿ ਜਦੋਂ ਤੇਜ਼ਾਬ ਜਾਂ ਕੋਈ ਕੈਮੀਕਲ ਸਰੀਰ 'ਤੇ ਡਿੱਗਦਾ ਹੈ ਤਾਂ ਉਹ ਉਪਰ ਹੀ ਨਹੀਂ ਰਹਿੰਦਾ ਸਗੋਂ ਅੰਦਰ ਵੀ ਜਾਂਦਾ ਰਹਿੰਦਾ ਹੈ। ਜਦੋਂ ਇਹ ਅੰਦਰ ਚਲਾ ਜਾਂਦਾ ਹੈ ਤਾਂ ਅੰਦਰੂਨੀ ਟਿਸ਼ੂ ਨੂੰ ਡੈਮੇਜ ਕਰਨ ਲੱਗਦਾ ਹੈ।
ਇਸ ਲਈ ਜਦੋਂ ਵੀ ਅਜਿਹਾ ਕੋਈ ਹਾਦਸਾ ਹੋ ਜਾਵੇ ਤਾਂ ਪੀੜਤ ਨੂੰ ਸਭ ਤੋਂ ਪਹਿਲਾਂ ਮੁੱਢਲੇ ਇਲਾਜ ਦੇ ਤੌਰ 'ਤੇ ਪਾਣੀ ਦੀ ਧਾਰ ਹੇਠਾਂ ਬਿਠਾ ਦੇਣਾ ਚਾਹੀਦਾ ਹੈ। ਘੱਟੋ ਘੱਟ ਇਕ ਘੰਟੇ ਤਾਂ ਜ਼ਰੂਰ ਬਿਠਾਉਣਾ ਚਾਹੀਦਾ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਦੇ ਬਰਨ ਯੂਨਿਟ ਵਾਰਡ 'ਚ ਅਜਿਹੇ ਕੇਸਾਂ ਲਈ ਕੁਝ ਖਾਸ ਸ਼ਾਵਰ ਬਣਾਏ ਗਏ ਹਨ ਜਦੋਂ ਕਦੇ ਅਜਿਹਾ ਕੋਈ ਕੇਸ ਆਉਂਦਾ ਹੈ ਤਾਂ ਉਸ ਨੂੰ ਉਨ੍ਹਾਂ ਸ਼ਾਵਰਾਂ ਹੇਠਾਂ ਬਿਠਾ ਦਿੱਤਾ ਜਾਂਦਾ ਹੈ।
ਅੰਮ੍ਰਿਤਸਰ 'ਚ ਅਲਰਟ, ਸਖ਼ਤ ਹੋਏ ਸੁਰੱਖਿਆ ਪ੍ਰਬੰਧ
NEXT STORY