ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਅਲਕਾਇਦਾ ਅਤੇ ਆਈ.ਐਸ. ਵਰਗੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹੋਣ ਦੇ ਖੁਲਾਸੇ ਤੋਂ ਬਾਅਦ ਵੱਖ-ਵੱਖ ਸੁਰੱਖਿਆ ਏਜੰਸੀਆਂ ਸਤਰਕ ਹੋ ਗਈਆਂ ਹਨ। ਸ਼ਹਿਰ ਵਿਚ ਜਿਥੇ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ, ਉਥੇ ਹੀ ਇਤਿਹਾਸਿਕ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੇ ਨੇੜੇ ਦੀ ਸੁਰੱਖਿਆ ਵਿਵਸਥਾ ਵੀ ਸਖਤ ਕਰ ਦਿੱਤੀ ਗਈ ਹੈ। ਐਸ.ਜੀ.ਪੀ.ਸੀ. ਵਲੋਂ ਸੰਚਾਲਿਤ ਟਾਸਕ ਫੋਰਸ ਦੇ ਕਰਮਚਾਰੀ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਪਰਿਕ੍ਰਮਾ ਦੇ ਨੇੜੇ ਤੇਜ਼ ਨਜ਼ਰ ਰੱਖੇ ਹੋਏ ਹਨ। ਸ਼ਹਿਰ ਵਿਚ ਕਮਾਂਡੋ ਦੀ ਵੀ ਤੈਨਾਤੀ ਕੀਤੀ ਜਾ ਰਹੀ ਹੈ।
ਪੁਲਸ ਵਿਭਾਗ ਵੀ ਡਾਗ ਸਕਵਾਇਡ ਦੇ ਨਾਲ ਚੌਕੰਨਾ ਹੋ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਦੇ ਬਾਹਰ ਖੜੇ ਟਾਸਕ ਪੋਰਸ ਦੇ ਕਰਮਚਾਰੀ ਬੈਗ ਲੈ ਕੇ ਆਉਣ ਵਾਲੇ ਹਰ ਸ਼ਰਧਾਲੂ ਦੀ ਨਾ ਸਿਰਫ ਤਲਾਸ਼ੀ ਲੈ ਰਹੇ ਹਨ ਸਗੋਂ ਉਨ੍ਹਾਂ ਦੇ ਬੈਗ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਮੁੱਖ ਦਰਵਾਜ਼ਿਆਂ 'ਤੇ ਬਣਾਏ ਗਠੜੀ ਘਰਾਂ 'ਚ ਜਮ੍ਹਾ ਕਰਵਾ ਰਹੇ ਹਨ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਵਿਵਸਥਾ ਲਈ ਟਾਸਕ ਫੋਰਸ ਤੈਨਾਤ ਹੈ। ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ।
ਜ਼ਿਕਰਯੋਗ ਹੈ ਕਿ ਕੁਝ ਪਹਿਲਾਂ ਗੋਰਖਪੁਰ ਤੋਂ ਗ੍ਰਿਫਤਾਰ ਬੱਬਰ ਖਾਲਸਾ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਅੱਤਵਾਦੀ ਰਤਨਦੀਪ ਸਿੰਘ ਵਲੋਂ ਇੰਟੈਰੋਗੇਸ਼ਨ ਤੋਂ ਬਾਅਦ ਪੁਲਸ ਨੂੰ ਮਿਲੀ ਜਾਣਕਾਰੀ ਦੇ ਆਧਾਰ 'ਤੇ ਵੀ ਅੰਮ੍ਰਿਤਸਰ ਦੀ ਸੁਰੱਖਿਆ ਏਜੰਸੀਆਂ ਧਾਰਮਿਕ ਸਥਾਨਾਂ ਤੇ ਮਹੱਤਵਪੂਰਣ ਸਥਾਨਾਂ ਦੀ ਸੁਰੱਖਿਆ ਪ੍ਰਤੀ ਸਖਤ ਹੋ ਗਈ ਹੈ। ਜਾਂਚ ਦੌਰਾਨ ਰਤਨਦੀਪ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ਵਿਚ ਇਸ ਸਮੇਂ 15 ਅੱਤਵਾਦੀ ਸੰਗਠਨ ਸਰਗਰਮ ਹਨ ਜਿਨ੍ਹਾਂ ਤੋਂ ਪੰਜਾਬ ਨੂੰ ਗੰਭੀਰ ਖਤਰਾ ਹੈ ਅਤੇ ਤਿਉਹਾਰਾਂ ਦੇ ਦਿਨਾਂ ਵਿਚ ਉਹ ਪੰਜਾਬ 'ਚ ਧਮਾਕੇ ਕਰ ਸਕਦੇ ਹਨ, ਜਿਸ ਕਰਕੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।
ਰੰਗ ਲਿਆਏ ਸਿੱਧੂ ਦੇ ਤੇਵਰ, ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
NEXT STORY