ਬਟਾਲਾ (ਬੇਰੀ)- ਅੱਡਾ ਊਧਨਵਾਲ ਵਿਖੇ ਚੋਰਾਂ ਵਲੋਂ ਇਕ ਦੁਕਾਨ ਦੇ ਤਾਲੇ ਤੋੜਦਿਆਂ ਕੰਪਿਊਟਰ, ਲੈਪਟਾਪ ਤੇ ਨਗਦੀ ਲੈ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਸੁਰਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਹਰਪੁਰਾ ਨੇ ਦੱਸਿਆ ਕਿ ਉਹ ਆਪਣੀ ਅੱਡਾ ਊਧਨਵਾਲ ਸਥਿਤ ਦੁਕਾਨ ਨੂੰ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਬੰਦ ਕਰਕੇ ਆਪਣੇ ਪਿੰਡ ਵਾਪਸ ਆ ਗਿਆ ਸੀ। ਉਸ ਦੱਸਿਆ ਕਿ ਅਗਲੀ ਸਵੇਰ ਜਦੋਂ ਮੈਂ ਆਪਣੀ ਦੁਕਾਨ ’ਤੇ ਗਿਆ ਤਾਂ ਦੇਖਿਆ ਦੁਕਾਨ ਦੇ ਤਾਲੇ ਟੁੱਟੇ ਪਏ ਹਨ ਅਤੇ ਬਾਅਦ ਵਿਚ ਸੀ. ਸੀ. ਟੀ. ਵੀ ਕੈਮਰੇ ਦੀ ਰਿਕਾਰਡਿੰਗ ਦੇਖਣ ’ਤੇ ਪਤਾ ਚੱਲਿਆ ਕਿ ਤਿੰਨ ਅਣਪਛਾਤੇ ਵਿਅਕਤੀ ਦੁਕਾਨ ਅੰਦਰ ਦਾਖਲ ਹੋ ਕੇ ਇਕ ਕੰਪਿਊਟਰ, ਇਕ ਲੈਪਟਾਪ, ਇਕ ਐ¤ਲ. ਸੀ. ਡੀ., ਸੀ. ਪੀ. ਯੂ., ਮਾਊਸ, ਕੀ-ਬੋਰਡ ਅਤੇ 4 ਹਜ਼ਾਰ ਰੁਪਏ ਨਗਦੀ ਚੋਰੀ ਕਰਕੇ ਲਿਜਾ ਚੁੱਕੇ ਸਨ। ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ 3 ਅਣਪਛਾਤੇ ਚੋਰਾਂ ਵਿਰੁੱਧ ਧਾਰਾ 457, 380 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਦਿੱਤਾ ਹੈ।
ਜੇ ਕਦੇ ਸਰੀਰ 'ਤੇ ਡਿੱਗ ਜਾਵੇ ਤੇਜ਼ਾਬ ਤਾਂ ਜਾਣੋ ਕੀ ਕਰੋ...
NEXT STORY