ਚੰਡੀਗੜ੍ਹ : ਚੰਡੀਗੜ੍ਹ ਸੈਕਟਰ -17 ਸਥਿਤ ਅਕਾਊਂਟੈਂਟ ਅਤੇ ਜਨਰਲ ਵਿਭਾਗ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਸੇ ਦਫਤਰ ਵਿਚ ਕੰਮ ਕਰਦੇ ਇਕ ਸੀਨੀਅਰ ਅਕਾਊਂਟੈਂਟ ਨੇ ਦਫਤਰ ਦੀ ਬਿਲਡਿੰਗ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਘਟਨਾ ਤੋਂ ਬਾਅਦ ਜਿਸ ਨੂੰ ਗੰਭੀਰ ਹਾਲਤ ਵਿਚ ਸੈਕਟਰ-16 ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਦੀ ਮੋਚਰੀ 'ਚ ਰਖਵਾ ਦਿੱਤਾ ਹੈ। ਫਿਲਹਾਲ ਪੁਲਸ ਆਤਮਹੱਤਿਆ ਜਾਂ ਕਤਲ ਦਾ ਮਾਮਲਾ ਮੰਨ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੋਰਾਂ ਨੇ ਤੋੜੇ ਦੁਕਾਨ ਦੇ ਤਾਲੇ, ਕੰਪਿਊਟਰ, ਲੈਪਟਾਪ ਤੇ ਨਗਦੀ ਲੈ ਉ¤ਡੇ
NEXT STORY