ਬਠਿੰਡਾ (ਪਾਇਲ)-ਰਾਤ ਪਰਸਰਾਮ ਨਗਰ ਗੱਤਾ ਫੈਕਟਰੀ ਨੇੜੇ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਚਾਲਕ ਨੂੰ ਕੁਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਣ 'ਤੇ ਸ਼੍ਰੀ ਹਨੂੰਮਾਨ ਸੇਵਾ ਕਮੇਟੀ ਦੇ ਵਰਕਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ। ਮੋਟਰਸਾਈਕਲ ਚਾਲਕ ਦਾ ਸਿਰ ਵਾਹਨ ਦੇ ਟਾਇਰਾਂ ਹੇਠਾਂ ਆਉਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਜਾ ਚੁੱਕਾ ਸੀ ਤੇ ਮੌਕੇ 'ਤੇ ਹੀ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਸੀ। ਕਮੇਟੀ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੇ ਮੌਕੇ ਦੀ ਕਾਰਵਾਈ ਤੋਂ ਬਾਅਦ ਕਮੇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਬਾਬੂ ਸਿੰਘ (40) ਵਾਸੀ ਪਰਸਰਾਮ ਨਗਰ ਵਜੋਂ ਹੋਈ।
ਘਰੋਂ ਸੈਰ ਕਰਨ ਗਿਆ ਹੋਇਆ ਗਾਇਬ, ਚੌਥੇ ਦਿਨ ਮਿਲੀ ਲਾਸ਼ (ਵੀਡੀਓ)
NEXT STORY