ਅੰਮ੍ਰਿਤਸਰ (ਪ੍ਰਵੀਨ, ਸੰਜੀਵ)— ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਤਾਬੜ-ਤੋੜ ਹਮਲੇ ਕਰਨ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਉਨ੍ਹਾਂ ਦੇ ਜਵਾਬ 'ਚ ਹੁਣ ਉਨ੍ਹਾਂ ਦੀ ਹੀ ਭਾਸ਼ਾ 'ਚ ਜਵਾਬ ਦੇਣ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਪਕਾਰ ਸਿੰਘ ਸੰਧੂ ਨੇ ਸ਼ਨੀਵਾਰ ਨੂੰ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਿੱਧੂ 'ਹੁਣ ਨਾ ਤਿੰਨਾਂ 'ਚ ਰਹੇ ਨਾ ਤੇਰ੍ਹਾਂ 'ਚ'। ਅੰਮ੍ਰਿਤਸਰ 'ਚ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦੇ ਹੋਏ ਅੰਮ੍ਰਿਤਸਰ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਉਪਕਾਰ ਸੰਧੂ ਨੇ ਕਿਹਾ ਕਿ ਸਿੱਧੂ ਦੀ ਹਾਲਤ ਇਸ ਸਮੇਂ ਧੋਬੀ ਦੇ ਕੁੱਤੇ ਵਰਗੀ ਹੈ, ਜੋ ਨਾ ਘਰ ਦਾ ਹੀ ਅਤੇ ਨਾ ਹੀ ਘਾਟ ਦਾ।
ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਸਿੱਧੂ ਨੂੰ ਇਕ ਵਾਰ ਪੰਜਾਬੀ 'ਚ ਸਮਝਾ ਦਿੱਤਾ ਗਿਆ ਹੈ ਕਿ ਉਸ ਦੀ ਔਕਾਤ ਕੀ ਹੈ, ਉਹ ਪੂਰੀ ਤਰ੍ਹਾਂ ਦਿਮਾਗੀ ਸੰਤੁਲਨ ਗਵਾ ਚੁੱਕਾ ਹੈ। ਉਪਕਾਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਣ ਵਾਲਾ ਕੌਣ ਹੈ। ਉਸ ਨੂੰ ਪਾਰਟੀ ਵਲੋਂ ਕੋਈ ਅਹੁਦਾ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਉਹ ਇਸ ਸਮੇਂ ਸੰਸਦ ਮੈਂਬਰ ਹੈ।
ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦੇ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਲੋਕ ਉਸ ਨੂੰ ਮਾਣ-ਸਮਮਾਨ ਦੇ ਰਹੇ ਹਨ ਜਦੋਂਕਿ ਉਹ ਗੁਰੂ ਨਗਰੀ ਤੋਂ 3 ਵਾਰ ਸੰਸਦ ਮੈਂਬਰ ਬਣ ਕੇ ਇੱਥੇ ਦੇ ਲੋਕਾਂ ਲਈ ਸਮਾਂ ਨਹੀਂ ਕੱਢ ਰਿਹਾ। ਉਪਕਾਰ ਸੰਧੂ ਨੇ ਕਿਹਾ ਕਿ ਇਹ ਕਪਿਲ ਦਾ ਕਾਮੇਡੀ ਸ਼ੋਅ ਨਹੀਂ ਹੈ ਕਿ ਜਿੱਥੇ ਸ਼ਾਇਰਾਨਾ ਅੰਦਾਜ਼ 'ਚ ਲੋਕਾਂ ਨੂੰ ਹਸਾਇਆ ਜਾ ਸਕੇ। ਸ਼ਾਇਰੀ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਇੱਥੇ ਲੋਕਾਂ ਲਈ ਸਮਾਂ ਕੱਢਣਾ ਪੈਂਦਾ ਹੈ।
ਇਸ ਮੌਕੇ ਹਾਜ਼ਰ ਨਗਰ ਨਿਗਮ ਦੇ ਡਿਪਟੀ ਮੇਅਰ ਅਵਿਨਾਸ਼ ਜੋਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਗੁਰੂ ਦੀ ਨਗਰੀ ਤੋਂ ਦੂਰ ਹੋ ਕੋ ਬੜਕਾ ਮਾਰਨ ਦੀ ਥਾਂ ਅੰਮ੍ਰਿਤਸਰ ਵਿਚ ਆ ਕੇ ਗੱਲ ਕਰੇ ਉਸ ਨੂੰ ਉਸ ਦੀ ਹਰ ਗੱਲ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਜਦੋਂ ਕਿ ਉਹ ਖੁਦ ਹੀ ਲੋਕਾਂ ਦੀਆਂ ਨਜ਼ਰਾਂ 'ਚੋਂ ਭਗੌੜਾ ਹੋ ਚੁੱਕਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਹਿਸ ਦੀ ਚੁਣੋਤੀ ਦੇਣ ਦੀ ਗੱਲ ਕਰਕੇ ਆਪਣਾ ਮੁੱਲ ਪਵਾਉਣਾ ਚਾਹੁੰਦਾ ਹੈ।
ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਿਦੇਸ਼ਾਂ ’ਚ ਭਾਰਤੀ ਸੰਸਕ੍ਰਿਤੀ ਦਾ ਰੂਪ ਹੋਰ ਨਿਖਰਿਆ
NEXT STORY