ਪਠਾਨਕੋਟ/ਭੋਆ (ਸ਼ਾਰਦਾ)-ਭੋਆ ਵਿਧਾਨ ਸਭਾ ਖੇਤਰ ਦੇ ਅਧੀਨ ਆਉਂਦੇ ਪਿੰਡ ਅਖਰੋਟਾ ਵਿਚ ਬੀਤੀ ਰਾਤ ਅਚਾਨਕ ਵਾਪਰੇ ਹਾਦਸੇ ’ਚ ਇਕ ਘਰ ’ਚ ਰਸੋਈ ਗੈਸ ਦੇ ਸਿਲੰਡਰ ਨੂੰ ਅੱਗ ਲੱਗਣ ਨਾਲ ਘਰ ’ਚ ਹਫੜਾ-ਤਫੜੀ ਮਚ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਰਸੋਈ ਵਿਚ ਅਚਾਨਕ ਖਾਣਾ ਬਣਾਉਂਦੇ ਸਮੇਂ ਪਾਈਪ ਦੀ ਲੀਕੇਜ ਹੋਣ ਕਾਰਣ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਕਾਰਨ ਘਰ ਵਾਲਿਆਂ ਨੇ ਸਿਲੰਡਰ ਖੋਲ ਕੇ ਘਰ ਦੇ ਬਾਹਰ ਗਲੀ ਵਿਚ ਸੁੱਟ ਦਿੱਤਾ ਅਤੇ ਉਸ ’ਤੇ ਮਿੱਟੀ ਰੇਤ ਆਦਿ ਪਾ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਅੱਗ ਦੀਆਂ ਲੱਪਟਾਂ ਕਾਰਨ ਅੱਗ ਲਗਭਗ 2 ਘੰਟਿਆਂ ਤੱਕ ਲਗੀ ਰਹੀ ਜਿਸ ਕਾਰਨ ਪੂਰੇ ਪਿੰਡ ਵਿਚ ਸਿਲੰਡਰ ਦੇ ਫੱਟਣ ਦਾ ਡਰ ਬਣਿਆ ਰਿਹਾ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਜਿਸ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਆਈ ਅਤੇ ਉਸ ਨੇ ਇਸ ’ਤੇ ਪਾਣੀ ਦੀ ਬੌਛਾਰ ਨਾਲ ਸਿਲੰਡਰ ਨੂੰ ਲੱਗੀ ਅੱਗ ਨੂੰ ਬੁਝਾਇਆ।
'ਸਿੱਧੂ ਇਸ ਵੇਲੇ ਨਾ ਘਰ ਦਾ ਨਾ ਘਾਟ ਦਾ'
NEXT STORY