ਪੱਟੀ (ਪਾਠਕ, ਰਖ਼ਰਾ, ਮੋਹਿਤ)- ਜਿੱਥੇ ਅੱਜ-ਕੱਲ ਡਾਕਟਰ ਪੈਸਿਆਂ ਦੀ ਖਾਤਰ ਮਰੀਜ਼ ਦੀ ਜਾਨ ਦੁਸ਼ਮਣ ਬਣ ਜਾਂਦੇ ਹਨ ਉੱਥੇ ਹੀ ਇਕ ਡਾਕਟਰ ਨੇ ਖੁਦ ਖੂਨ ਦੇ ਇਕ ਬੱਚੀ ਦੀ ਜਾਨ ਬਚਾਈ ਹੈ। ਜ਼ਿਕਰਯੋਗ ਹੈ ਕਿ ਸੰਧੂ ਹਸਪਤਾਲ ਪੱਟੀ ਵਿਖੇ ਜੇਰੇ ਇਲਾਜ਼ 9 ਮਹੀਨੇ ਦੀ ਬੱਚੀ ਆਰਤੀ ਜੋ ਕਿ ਖੂਨ ਦੀ ਕਮੀ ਕਾਰਨ ਜ਼ਿੰਦਗੀ ਲਈ ਲੜਾਈ ਲੜ ਰਹੀ ਸੀ ਦੀ ਸਰਕਾਰੀ ਹਸਪਤਾਲ ਵਿਚ ਡਾਕਟਰ ਵਜੋਂ ਸੇਵਾ ਨਿਭਾ ਰਹੇ ਗੁਰਪ੍ਰੀਤ ਸਿੰਘ ਰਾਏ ਨੇ ਆਪਣਾ ਖੂਨ ਦੇ ਕੇ ਉਸ ਬੱਚੀ ਦੀ ਜ਼ਿੰਦਗੀ ਬਚਾਈ। ਇਸ ਮੌਕੇ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਦੇ ਪਿੰ੍ਰਸ ਧੁੰਨਾ ਨੇ ਕਿਹਾ ਕਿ ਆਮ ਤੌਰ ’ਤੇ ਡਾਕਟਰਾਂ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ ਅਤੇ ਡਾ.ਰਾਏ ਸੱਚੀ ਹੀ ਬੱਚੀ ਲਈ ਰੱਬ ਬਣ ਕੇ ਹੀ ਬਹੁੜੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਖੂਨਦਾਨ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਖੂਨ ਦੀ ਕਮੀ ਦੇ ਚੱਲਦਿਆਂ ਕੋਈ ਵੀ ਜਾਨ ਨਾ ਗਵਾਏ। ਇਸ ਮੌਕੇ ’ਤੇ ਐਸ.ਐਮ.ਓ. ਡਾ.ਜਸਵੰਤ ਸਿੰਘ, ਅੰਗਰੇਜ਼ ਸਿੰਘ, ਵਿਜੇ ਕੁਮਾਰ ਫਾਰਮਾਸਿਸਟ, ਲਖਬੀਰ ਸਿੰਘ ਐਲ.ਟੀ. ਆਦਿ ਹਾਜ਼ਰ ਸਨ।
ਰਸੋਈ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗਣ ਨਾਲ ਮਚਿਆ ਹੜਕੰਪ
NEXT STORY