ਸੁਨਾਮ : ਪਟਿਆਲਾ ਦੇ ਵਿਜੀਲੈਂਸ ਬਿਊਰੋ ਨੇ ਨਗਰ ਕਾਊਂਸਿਲ 'ਚ ਤੈਨਾਤ ਇਕ ਕਲਰਕ ਨੂੰ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਕਾਊਂਸਿਲ ਦਫਤਰ 'ਚ ਹੀ ਰਿਸ਼ਵਤ ਲੈ ਰਿਹਾ ਸੀ। ਇੰਨਾ ਹੀ ਨਹੀਂ ਵਿਜੀਲੈਂਸ ਦੀ ਟੀਮ ਨੇ ਉਸ ਦੇ ਘਰ 'ਚ ਦੇਰ ਰਾਤ ਤਕ ਛਾਣਬੀਣ ਕੀਤੀ। ਪਟਿਆਲਾ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ. ਕੇਡੀ ਸ਼ਰਮਾ ਨੇ ਦੱਸਿਆ ਕਿ ਸੁਨਾਮ ਵਾਸੀ ਪ੍ਰਿਤਪਾਲ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਸੁਨਾਮ ਨਗਰ ਕਾਊਂਸਿਲ 'ਚ ਤੈਨਾਤ ਕਲਰਕ ਸਤਪਾਲ ਰਾਮ ਉਰਫ ਸੱਤੀ, ਨਕਸ਼ਾ ਪਾਸ ਕਰਵਾਉਣ ਬਦਲੇ ਉਨ੍ਹਾਂ ਤੋਂ 35 ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਸੀ।
ਸ਼ਿਕਾਇਤ ਕਰਤਾ ਨੇ ਕਿਹਾ ਕਿ ਇਸ ਤੋਂ ਬਾਅਦ ਸਾਰੀ ਗੱਲਬਾਤ ਪਿੱਛੋਂ 10 ਹਜ਼ਾਰ ਰੁਪਏ 'ਚ ਸੌਦਾ ਤੈਅ ਹੋਇਆ। ਵਿਜੀਲੈਂਸ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਊਂਸਿਲ ਦਫਤਰ 'ਚ ਦਬਿਸ਼ ਕੀਤੀ ਅਤੇ ਦੋਸ਼ੀ ਸਤਪਾਲ ਰਾਮ ਨੂੰ ਦਫਤਰ 'ਚ ਹੀ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
‘ਇਸ ਡਾਕਟਰ ਨੇ ਸਾਬਤ ਕੀਤਾ ਕਿ ਰੱਬ ਦਾ ਦੂਜਾ ਨਾਂ ਹੈ ਡਾਕਟਰ’
NEXT STORY