ਤਰਨਤਾਰਨ (ਹੀਰਾ)- ਥਾਣਾ ਭਿੱਖੀਵਿੰਡ ਦੀ ਪੁਲਸ ਨੇ ਪੰਜਾਬ ਆਈ ਪਹੂਵਿੰਡ ਵਾਸੀ ਅਮਰੀਕਾ ਦੀ ਨਾਗਰਿਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਲੜਕੀ ਜਾਂਦੇ ਸਮੇਂ ਡੇਢ ਲੱਖ ਦੀ ਨਕਦੀ ਅਤੇ 200 ਅਮਰੀਕੀ ਡਾਲਰ ਵੀ ਆਪਣੇ ਨਾਲ ਲੈ ਗਈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮੁਖਵਿੰਦਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਪਹੂਵਿੰਡ ਨੇ ਦੱਸਿਆ ਕਿ ਉਹ ਅਮਰੀਕਾ ਦੇਸ਼ ਦੇ ਨਾਗਰਿਕ ਹਨ। ਉਸ ਦੇ ਪਤੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਆਪਣੇ ਪਤੀ ਦੇ ਇਲਾਜ ਲਈ ਆਪਣੇ ਲੜਕੇ ਸਿਮਰਨ ਸਿੰਘ ਅਤੇ ਲੜਕੀ ਪ੍ਰਭਸਿਮਰਨ ਕੌਰ ਦੇ ਨਾਲ ਪੰਜਾਬ ਆਈ ਹੋਈ ਹੈ।
ਬੱਚਿਆਂ ਦੇ ਕਹਿਣ ’ਤੇ ਉਹ ਆਪਣੀ ਜਠਾਣੀ ਅਤੇ ਬੱਚਿਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਨ ਚਲੇ ਗਏ ਅਤੇ ਉਥੇ ਸਰਾਂ ਵਿਚ ਰਹਿਣ ਲੱਗ ਪਏ। ਇਸ ਦੌਰਾਨ ਉਥੇ ਕੁਝ ਨੌਜਵਾਨ ਜੋ ਸ੍ਰੀ ਦਰਬਾਰ ਸਾਹਿਬ ਆਏ ਹੋਏ ਸਨ ਉਨ੍ਹਾਂ ਨੇ ਉਸ ਦੀ ਲੜਕੀ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ। ਜਿਸ ਤੋਂ ਬਾਅਦ ਉਹ ਘਰ ਵਾਪਸ ਆ ਗਏ। 12 ਅਗਸਤ 2014 ਨੂੰ ਉਸ ਦੀ ਲੜਕੀ ਪ੍ਰਭਸਿਮਰਨ ਕੌਰ ਅਚਾਨਕ ਘਰੋਂ ਗਾਇਬ ਹੋ ਗਈ। ਜੋ ਆਪਣੇ ਨਾਲ ਕਰੀਬ ਡੇਢ ਲੱਖ ਦੀ ਨਕਦੀ ਅਤੇ 200 ਅਮਰੀਕੀ ਡਾਲਰ ਵੀ ਨਾਲ ਲੈ ਗਈ। ਜਿਸ ਦੀ ਉਨ੍ਹਾਂ ਨੇ ਕਾਫੀ ਭਾਲ ਕੀਤੀ ਪਰ ਲੜਕੀ ਦਾ ਕੁਝ ਪਤਾ ਨਹੀਂ ਚੱਲਿਆ। ਉਸ ਨੂੰ ਸ਼ੱਕ ਹੈ ਕਿ ਜੋ ਲੜਕੇ ਸ੍ਰੀ ਦਰਬਾਰ ਸਾਹਿਬ ਵਿਚ ਸੇਵਾ ਕਰਦੇ ਸਨ ਉਹੀ ਉਸ ਦੀ ਲੜਕੀ ਨੂੰ ਵਰਗਲਾ ਕੇ ਲੈ ਗਏ ਹਨ। ਇਸ ਸਬੰਧੀ ਏ.ਐਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮੁਦਈਆ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 363/366 ਏ. ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਕਲਰਕ ਦੀ ਕਰਤੂਤ ਨੇ ਕਲਰਕੀ ਪੇਸ਼ੇ ਨੂੰ ਹੀ ਕਰਤਾ ਸ਼ਰਮਸਾਰ
NEXT STORY