ਤਰਨਤਾਰਨ (ਹੀਰਾ)- ਥਾਣਾ ਪੱਟੀ ਪੁਲਸ ਨੇ ਫਰਜ਼ੀ ਦਸਤਖਤ ਕਰਕੇ ਝੂਠਾ ਤਲਾਕਨਾਮਾ ਤਿਆਰ ਕਰਕੇ ਪਤੀ ਖਿਲਾਫ ਮਾਮਲਾ ਦਰਜ ਕਰਵਾਉਣ ਦੇ ਦੋਸ਼ ਹੇਠ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਬਲਬੀਰ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਸ ਦਾ ਵਿਆਹ ਵਰਿੰਦਰ ਕੌਰ ਨਾਲ 14 ਨਵੰਬਰ 2012 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਹੀ ਉਨ੍ਹਾਂ ਦੀ ਆਪਸ ਵਿਚ ਨਾ ਬਣਨ ਕਰਕੇ ਅਣਬਣ ਰਹਿਣ ਲੱਗ ਪਈ। ਇਸ ਦੌਰਾਨ ਉਸ ਦੀ ਪਤਨੀ ਵਰਿੰਦਰ ਕੌਰ ਨੇ ਆਪਣੇ ਪਿਤਾ ਜੋਗਿੰਦਰ ਸਿੰਘ ਵਾਸੀ ਫਾਜੂਪੁਰ ਅਤੇ ਜੋਗਿੰਦਰ ਸਿੰਘ ਪੁੱਤਰ ਮੰਗਲ ਸਿੰਘ ਨਾਲ ਮਿਲ ਕੇ ਤਲਾਕ ਦੇ ਕਾਗਜ਼ਾਤਾਂ 'ਤੇ ਉਸ ਦੇ ਅਤੇ ਉਸ ਦੇ ਪਿਤਾ ਦੇ ਫਰਜ਼ੀ ਦਸਤਖਤ ਕਰਕੇ ਤਲਾਕਨਾਮਾ ਤਿਆਰ ਕਰ ਲਿਆ ਅਤੇ ਉਲਟਾ ਉਸ ਦੇ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ।
ਇਸ ਸਬੰਧੀ ਏ.ਐਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਸਬ ਡਵੀਜ਼ਨ ਪੱਟੀ ਵਲੋਂ ਕਰਨ 'ਤੇ ਵਰਿੰਦਰ ਕੌਰ, ਬਲਦੇਵ ਸਿੰਘ ਅਤੇ ਜੋਗਿੰਦਰ ਸਿੰਘ ਨਾਂ ਦੇ ਵਿਅਕਤੀਆਂਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਮਰੀਕਾ ਦੀ ਨਾਗਰਿਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼
NEXT STORY