ਅੰਮ੍ਰਿਤਸਰ- ਅੰਮ੍ਰਿਤਸਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਮਾਮੇ ਦੇ ਮੁੰਡੇ ਨੇ ਹੀ ਭਰਜਾਈ ਨਾਲ ਨਾਜਾਇਜ਼ ਰਿਸ਼ਤਾ ਬਣਾਇਆ। ਹੱਤਿਆਕਾਂਡ ਦੀ ਗੁੱਥੀ ਸੁਲਝਣ ਨਾਲ ਪਰਿਵਾਰ ਦੇ ਸਾਹਮਣੇ ਇਕ ਅਜਿਹਾ ਘਿਨੌਣਾ ਚਿਹਰਾ ਸਾਹਮਣੇ ਆਇਆ ਹੈ, ਜਿਸ ਨੇ ਅੱਜ ਇਨਸਾਨੀਅਤ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਪਰ ਸਾਡੇ ਸਮਾਜ ਵਿਚ ਇਕ ਵਾਰ ਫਿਰ ਨਾਜਾਇਜ਼ ਰਿਸ਼ਤਿਆਂ ਦੀ ਆੜ ਵਿਚ ਇਕ ਵਿਅਕਤੀ ਦੀ ਜੀਵਨ ਲੀਲਾ ਖਤਮ ਹੋ ਗਈ।
ਇਸ ਸਨਸਨੀਖੇਜ਼ ਆਨਰ ਕਿਲਿੰਗ 'ਚ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਹੱਤਿਆਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਘਟਨਾ ਨੂੰ ਮ੍ਰਿਤਕ ਗੁਲਾਬ ਸਿੰਘ ਦੇ ਮਾਮੇ ਦੇ ਮੁੰਡੇ ਨੇ ਅੰਜਾਮ ਦਿੱਤਾ। ਦਰਅਸਲ ਦੋਸ਼ੀ ਦੇ ਗੁਲਾਬ ਸਿੰਘ ਦੀ ਪਤਨੀ ਨਾਲ ਪਿਛਲੇ 6 ਮਹੀਨਿਆਂ ਤੋਂ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਉਸ ਨੇ ਇਸ ਮਾਮਲੇ ਗੁਲਾਬ ਸਿੰਘ ਨੂੰ ਹਟਾਉਣ ਦਾ ਪਲਾਨ ਬਣਾਇਆ ਸੀ।
ਤਲਾਕਨਾਮੇ 'ਤੇ ਝੂਠੇ ਦਸਤਖਤ ਕਰਕੇ ਪਤੀ ਖਿਲਾਫ ਕਰਵਾਇਆ ਮਾਮਲਾ ਦਰਜ
NEXT STORY