ਗੁਰਦਾਸਪੁਰ/ਦੋਰਾਂਗਲਾ (ਵਿਨੋਦ/ਨੰਦਾ)- ਦੋਰਾਂਗਲਾ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 4 ਕਿਲੋ 400 ਗ੍ਰਾਂਮ ਚਰਸ ਬਰਾਮਦ ਕਰਨ ਵਿਚ ਸਫ਼ਲਤਾਂ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਟੇਸ਼ਨ ਦੋਰਾਂਗਲਾ ਦੇ ਇੰਚਾਰਜ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਰਾਂਗਲਾ ਸਟੇਸ਼ਨ ਵਿਚ ਤੈਨਾਤ ਸਹਾਇਕ ਪੁਲਸ ਇੰਸਪੈਕਟਰ ਕਿਸ਼ੋਰੀ ਲਾਲ ਨੇ ਪੁਲਸ ਪਾਰਟੀ ਦੇ ਨਾਲ ਖੁੱਥੀ ਮੋੜ ਤੇ ਨਾਕਾ ਲਗਾਇਆ ਹੋਇਆ ਸੀ। ਪੁਲਸ ਪਾਰਟੀ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਜਦੋਂ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਪਹਿਚਾਣ ਰਾਜਿੰਦਰ ਕੁਮਾਰ ਪੁੱਤਰ ਜਸਪਾਲ ਵਾਸੀ ਗੁਰਦਾਸਪੁਰ ਅਤੇ ਸੁਰੇਸ਼ ਕੁਮਾਰ ਪੁੱਤਰ ਰਸਾਲੂ ਰਾਮ ਨਿਵਾਸੀ ਜ਼ਿਲਾ ਚੰਬਾ ਦੱਸੀ। ਇਨ੍ਹਾਂ ਦੀ ਤਾਲਾਸ਼ੀ ਲੈਣ ਤੇ ਇਨ੍ਹਾਂ ਤੋਂ 4 ਕਿਲੋ 400 ਗ੍ਰਾਂਮ ਚਰਸ ਬਰਾਮਦ ਹੋਈ।
ਦੋਸ਼ੀਆਂ ਨੂੰ ਐਨ.ਡੀ.ਪੀ.ਐਸ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿਛ ਵਿਚ ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਉਹ ਚੰਬਾ ਤੋਂ ਇਹ ਚਰਸ ਲਿਆ ਕੇ ਇਸ ਇਲਾਕੇ ਵਿਚ ਵੇਚਦੇ ਹਨ, ਇਸ ਤੋਂ ਪਹਿਲਾਂ ਵੀ ਉਹ ਦੋ ਤਿੰਨ ਵਾਰ ਇਸ ਇਲਾਕੇ ਵਿਚ ਚਰਸ ਲਿਆ ਕੇ ਵੇਚ ਚੁੱਕੇ ਹਨ ਅਤੇ ਪਠਾਨਕੋਟ, ਗੁਰਦਾਸਪੁਰ, ਦੀਨਾਨਗਰ ਤੇ ਦੋਰਾਂਗਲਾ ਸਮੇਤ ਸਰਹੱਦੀ ਇਲਾਕਿਆਂ ਵਿਚ ਚਰਸ 1200 ਰੁਪਏ ਪ੍ਰਤੀ ਤੋਲਾ ਵੇਚਦੇ ਹਨ। ਦੋਸ਼ੀਆ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਭਰਜਾਈ ਦੇ ਪਿਆਰ 'ਚ ਅੰਨ੍ਹੇ ਨੇ ਭਰਾ ਦਾ ਕੀਤਾ ਕਤਲ (ਵੀਡੀਓ)
NEXT STORY