ਲੰਡਨ- ਟਾਟਾ ਮੋਟਰਸ ਦੀ ਮਾਲਕੀਅਤ ਵਾਲੀ ਜੈਗੁਆਰ ਲੈਂਡ ਰੋਵਰ ਅਮਰੀਕਾ 'ਚ ਕਾਰਖਾਨਾ ਲਗਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਕ ਰਿਪੋਰਟ ਅਨੁਸਾਰ ਲਗਜ਼ਰੀ ਕਾਰ ਬਣਾਉਣ ਵਾਲੀ ਬ੍ਰਿਟੇਨ ਦੀ ਕੰਪਨੀ ਅਮਰੀਕਾ 'ਚ ਕਾਰਖਾਨਾ ਲਗਾਉਣ ਨੂੰ ਲੈ ਕੇ ਦੱਖਣੀ ਕੈਰੋਲੀਨਾ ਸਣੇ ਅਮਰੀਕਾ ਦੇ ਕਈ ਦੱਖਣੀ ਸੂਬਿਆਂ ਨਾਲ ਗੱਲਬਾਤ ਕਰ ਰਹੀ ਹੈ। ਟਾਟਾ ਨੇ ਸਮੱਸਿਆ ਤੋਂ ਲੰਘ ਰਹੇ ਇਸ ਬ੍ਰਾਂਡ ਨੂੰ 2008 'ਚ ਲੱਗਭਗ 1.3 ਅਰਬ ਪੌਂਡ 'ਚ ਐਕਵਾਇਰ ਕੀਤਾ ਸੀ।
ਇਸ ਦੇ ਬਾਅਦ ਕੰਪਨੀ ਨਿਰੰਤਰ ਅੱਗੇ ਵੱਧ ਰਹੀ ਹੈ। ਕੰਪਨੀ ਨੇ ਮੰਗਲਵਾਰ ਨੂੰ ਚੀਨ 'ਚ 1,30,000 ਵਾਹਨ ਬਣਾਉਣ ਦੀ ਸਮਰੱਥਾ ਵਾਲਾ ਕਾਰਖਾਨਾ ਖੋਲ੍ਹਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਸ ਦੇ ਇਲਾਵਾ ਇਸ ਮਹੀਨੇ ਦੇ ਆਖਿਰ 'ਚ ਵੋਲਵਰਹੈਂਪਟਨ 'ਚ ਆਈ 54 ਇੰਜਣ ਬਣਾਉਣ ਦਾ ਕਾਰਖਾਨਾ ਸ਼ੁਰੂ ਕਰੇਗੀ। ਇਸ ਨੂੰ 50 ਕਰੋੜ ਪੌਂਡ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ। ਜੈਗੁਆਰ ਲੈਂਡ ਰੈਵਰ ਨੇ ਬ੍ਰਾਜ਼ੀਲ 'ਚ ਨਵਾਂ ਕਾਰਖਾਨਾ ਲਗਾਉਣ ਲਈ ਸਮਝੌਤੇ 'ਤੇ ਹਸਤਾਖਰ ਕੀਤਾ ਹੈ ਅਤੇ ਨਵੇਂ ਲਾਜਿਸਟਿਕਸ ਕੇਂਦਰ ਲਈ ਵੇਲਸ 'ਚ 3 ਸੰਭਾਵਿਤ ਥਾਵਾਂ 'ਤੇ ਸੰਭਾਵਨਾ ਟਟੋਲ ਰਹੀ ਹੈ।
ਯਾਮਾਹਾ ਦੀ ਇਹ ਸ਼ਾਨਦਾਰ ਬਾਈਕ, ਕੀ ਹੋਵੇਗੀ ਭਾਰਤ ’ਚ ਲਾਂਚ? (ਦੇਖੋ ਤਸਵੀਰਾਂ)
NEXT STORY