ਨਵੀਂ ਦਿੱਲੀ- ਕਈ ਏਸ਼ੀਆਈ ਬਾਜ਼ਾਰਾਂ ’ਚ ਯਾਮਾਹਾ YZF-25 ਬਾਈਕ ਲਾਂਚ ਕਰਨ ਤੋਂ ਬਾਅਦ ਯਾਮਾਹਾ ਨੇ ਹੁਣ ਯੂਰਪੀ ਮਾਰਕਿਟ ਦੇ ਲਈ YZF-23 ਮਾਡਲ ਨੂੰ ਪੇਸ਼ ਕੀਤਾ ਹੈ।
ਯਾਮਾਹਾ ਵਾਈਜ਼ੈੱਡਐੱਫ-ਆਰ3 ਨੂੰ 72ਵੇਂ EICMA ਮੋਟਰਸਾਈਕਲ ਸ਼ੋਅ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਕੰਪਨੀ 2015 ਦੀ ਸ਼ੁਰੂਆਤ ਵਿਚ ਯੂ.ਐੱਸ. ਸਮੇਤ ਯੂਰਪ ਦੇ ਕੁਝ ਚੋਣਵੇਂ ਦੇਸ਼ਾਂ ’ਚ ਇਸ ਬਾਈਕ ਨੂੰ ਲਾਂਚ ਕਰੇਗੀ।
ਯਾਮਾਹਾ ਵਾਈਜ਼ੈੱਡਐੱਫ-ਆਰ3 ਦਾ ਡਿਜ਼ਾਈਨ ਕਾਫੀ ਕੁਝ ਯਾਮਾਹਾ ਵਾਈਜ਼ੈੱਡਐੱਫ-ਆਰ25 ਨਾਲ ਮਿਲਦਾ-ਜੁਲਦਾ ਹੈ ਪਰ ਕੰਪਨੀ ਨੇ ਇਸ ’ਚ 321ਸੀਸੀ, 4 ਸਟ੍ਰੋਕ, ਲਿਕਵਿਡ ਕੂਲਡ, ਡੀਓਐੱਚਸੀ 8 ਵਾਲਵ ਇੰਜਨ ਦੀ ਵਰਤੋਂ ਕੀਤੀ ਹੈ।
ਇਹ 10,750rpm ’ਤੇ ਵੱਧ ਤੋਂ ਵੱਧ 41.4php ਪਾਵਰ ਅਤੇ 9,000rpm’ਤੇ ਵੱਧ ਤੋਂ ਵੱਧ 29.6Nm ਟਾਰਕ ਜੈਨਰੇਟ ਕਰਨ ਵਿਚ ਸਮਰਥ ਹੈ। ਇਹ 6 ਗੀਅਰਬਾਕਸ ਦੇ ਨਾਲ ਦੌੜਦੀ ਹੈ।
ਇਸ ਬਾਕੀਕ ’ਚ ਸੁਪਰਸਪੋਰਟ ਫੀਚਰਸ ਜਿਵੇਂ ਫਲਿਪ-ਆਨ, ਸਪਿਲਿਟ ਸੀਟ, ਏਬੀਐੱਸ ਸਿਸਟਮ ਦੇ ਨਾਲ ਡੁਅਲ ਬ੍ਰੇਕ ਅਤੇ ਹਲਕੇ ਅਲੋਏ ਵ੍ਹੀਲ ਦਿੱਤੇ ਗਏ ਹਨ।
ਯਾਮਾਹਾ ਵਾਈਜ਼ੈੱਡਐੱਫ-ਆਰ3 ਨੂੰ ਭਾਰਤ ਵਿਚ ਲਾਂਚ ਕਰਨ ਬਾਰੇ ਅਜੇ ਕੁਝ ਨਹੀਂ ਕਿਹਾ ਗਿਆ ਹੈ।
ਡੀਜ਼ਲ ਹੋਇਆ ਸਰਕਾਰੀ ਕੰਟਰੋਲ ਤੋਂ ਮੁਕਤ
NEXT STORY