ਕਾਨਪੁਰ- ਹਰਿਆਣਾ ਅਤੇ ਮਹਾਰਾਸ਼ਟਰ ਦੀ ਜਿੱਤ 'ਤੇ ਭਾਜਪਾ ਦੇ ਸੰਸਦ ਮੁਰਲੀ ਮਨੋਹਰ ਜੋਸ਼ੀ ਨੇ ਸੋਮਵਾਰ ਨੂੰ ਕਿਹਾ ਕਿ ਦੋਹਾਂ ਸੂਬਿਆਂ 'ਚ ਕਾਂਗਰਸ ਦੇ ਸਫਾਏ ਦਾ ਕਾਰਨ ਉਨ੍ਹਾਂ ਦੇ ਨੇਤਾਵਾਂ ਵਲੋਂ ਕੀਤਾ ਗਿਆ ਭ੍ਰਿਸ਼ਟਾਚਾਰ ਹੈ।
ਜੋਸ਼ੀ ਨੇ ਕਿਹਾ ਕਿ ਸ਼ਹਿਰ ਦੀਆਂ ਬੰਦ ਪਈ ਕਪੜਾ ਮਿਲ ਲਾਲ ਇਮਲੀ ਦੇ ਕਰਮਚਾਰੀਆਂ ਦੀ ਬਾਕੀ ਤਨਖਾਹ ਲਈ ਕਪੜਾ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਹੈ। ਇਨ੍ਹਾਂ ਕਰਮਚਾਰੀਆਂ ਨੂੰ ਤਨਖਾਹ ਦੀਵਾਲੀ ਤੋਂ ਪਹਿਲਾਂ ਜ਼ਰੂਰ ਮਿਲ ਜਾਵੇਗੀ। ਜੋਸ਼ੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਹਰਿਆਣਾ ਤੇ ਮਹਾਰਾਸ਼ਟਰ 'ਚ ਭਾਜਪਾ ਦੀ ਜਿੱਤ ਉੱਥੇ ਦੇ ਵਰਕਰਾਂ ਅਤੇ ਸੰਗਠਨ ਦੇ ਜ਼ਮੀਨੀ ਪੱਧਰ 'ਤੇ ਕੀਤੀ ਗਈ ਮਿਹਨਤ ਦਾ ਨਤੀਜਾ ਹੈ। ਕਿਸੇ ਵੀ ਚੋਣ 'ਚ ਨੇਤਾ ਅਗਵਾਈ ਕਰਦਾ ਹੈ ਪਰ ਜ਼ਮੀਨੀ ਪੱਧਰ 'ਤੇ ਕੰਮ ਤਾਂ ਵਰਕਰ ਅਤੇ ਸੰਗਠਨ ਹੀ ਕਰਦਾ ਹੈ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਹਰਿਆਣਾ 'ਚ ਦੋ ਪਰਿਵਾਰ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਏ ਸਨ ਜਿਸ ਕਾਰਨ ਕਾਂਗਰਸ ਦੀ ਬੇੜੀ ਡੁੱਬ ਗਈ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਵੀ ਉੱਥੇ ਦੇ ਨੇਤਾਵਾਂ ਨੇ ਕਈ ਘੋਟਾਲੇ ਕੀਤੇ ਜਿਸ ਦਾ ਨਤੀਜਾ ਉਨ੍ਹਾਂ ਨੂੰ ਚੋਣ 'ਚ ਹਾਰ ਦੇ ਰੂਪ 'ਚ ਮਿਲ ਗਿਆ। ਜੋਸ਼ੀ ਨੇ ਕਾਨਪੁਰ ਦੀ ਜਨਤਾ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਆ ਗਿਐ ਦੁਨੀਆ ਦਾ ਪਹਿਲਾ 2 ਸਕਰੀਨਜ਼ ਵਾਲਾ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY