ਨਵੀਂ ਦਿੱਲੀ- ਦਿੱਲੀ ਟ੍ਰੈਫਿਕ ਪੁਲਸ ਨੇ ਜਦੋਂ ਤੋਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਆਪਣੇ ਨਿਯਮਾਂ ਵਿਚ ਬਦਲਾਅ ਕੀਤੇ ਹਨ, ਉਦੋਂ ਤੋਂ ਦਿੱਲੀ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਕੇ ਦੋ ਪਹੀਆ ਵਾਹਨਾਂ 'ਤੇ ਸਵਾਰ ਔਰਤਾਂ ਨੂੰ ਇਨ੍ਹਾਂ ਨਿਯਮਾਂ ਤੋਂ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਜ਼ਿਆਦਾਤਰ ਔਰਤਾਂ ਦੋ ਪਹੀਆ ਵਾਹਨਾਂ 'ਤੇ ਸਵਾਰ ਹੁੰਦੀਆਂ ਹਨ ਅਤੇ ਉਹ ਹੈਲਮੇਟ ਨਹੀਂ ਪਹਿਨਦੀਆਂ। ਪੁਲਸ ਵਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਵਿਚ ਜ਼ਿਆਦਾਤਰ ਔਰਤਾਂ ਹੈਲਮੇਟ ਨਹੀਂ ਪਹਿਨਦੀਆਂ।
ਜ਼ਿਕਰਯੋਗ ਹੈ ਕਿ ਦਿੱਲੀ ਮੋਟਰ ਵ੍ਹੀਕਲ ਨਿਯਮ ਵਿਚ ਸ਼ੋਧ ਤੋਂ ਬਾਅਦ ਦਿੱਲੀ ਟ੍ਰੈਫਿਕ ਵਿਭਾਗ ਨੇ ਇਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਨਿਯਮ ਨੂੰ ਤੋੜਨ ਵਾਲੀਆਂ ਔਰਤਾਂ ਦੇ ਚਲਾਨ ਕੱਟੇ ਗਏ ਹਨ। ਹਾਲਾਂਕਿ ਸਿੱਖ ਔਰਤਾਂ ਨੂੰ ਇਸ ਨਿਯਮ ਤੋਂ ਆਜ਼ਾਦੀ ਮਿਲੀ ਹੋਈ ਹੈ। ਉਨ੍ਹਾਂ 'ਤੇ ਕੋਈ ਪਾਬੰਦੀ ਨਹੀਂ ਹੈ। ਪੁਲਸ ਦੇ ਅੰਕੜਿਆਂ ਮੁਤਾਬਕ 10 ਸਤੰਬਰ ਤੋਂ 14 ਤੱਕ ਟ੍ਰੈਫਿਕ ਪੁਲਸ ਨੇ 58,826 ਹੈਲਮੇਟ ਨਾ ਪਾਉਣ ਕਾਰਨ ਚਲਾਨ ਕੱਟੇ ਹਨ। ਦਿੱਲੀ ਟਰਾਂਸਪੋਰਟ ਵਿਭਾਗ ਮੁਤਾਬਕ 2012 'ਚ 576 ਲੋਕ ਸੜਕ ਹਾਦਸਿਆਂ ਵਿਚ ਮਾਰੇ ਗਏ ਸਨ। ਨਿਯਮਾਂ 'ਚ ਬਦਲਾਅ ਲਿਆਉਣ ਦੀ ਇਹ ਇਕ ਵੱਡਾ ਕਾਰਨ ਹੈ।
ਹਰਿਆਣਾ ਤੇ ਮਹਾਰਾਸ਼ਟਰ 'ਚ ਕਾਂਗਰਸ ਨੂੰ ਭ੍ਰਿਸ਼ਟਾਚਾਰ ਲੈ ਡੁੱਬਿਆ: ਜੋਸ਼ੀ
NEXT STORY