ਜੋ ਲੋਕ ਮੰਨਦੇ ਹਨ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਨਾਲ ਵਿਅਕਤੀ ਦਾ ਸਵਤੰਤਰਤਾ ਅਤੇ ਖੁੱਲ੍ਹੇ ਵਟਾਂਦਰੇ ਦਾ ਇਕ ਨਵਾਂ ਦੌਰ ਸ਼ੁਰੂ ਹੋਇਆ ਹੈ, ਉਨ੍ਹਾਂ ਲਈ ਇਹ ਸਮਾਂ ਹਤਾਸ਼ ਕਰਨ ਵਾਲਾ ਹੈ। ਇਸ ਤਰ੍ਹਾਂ ਲੱਗਦਾ ਹੈ। ਕਿ ਵਰਚਿਊਲ ਮੈਸੇਜ ਦਾ ਕੋਈ ਵੀ ਖੇਤਰ ਮੁਰਖਤਾਪੂਰਣ ਗੱਲਾਂ ਤੋਂ ਅਛੂਤਾ ਨਹੀਂ ਹੈ। ਦੋ ਮੁੱਖ ਖੇਡ ਪ੍ਰਸਾਰਕ ਜੋਨਾਥਨ ਐਂਗਨਿਊ ਅਤੇ ਜੇਫ ਸਟੇਲਿੰਗ ਨੇ ਇਸ ਹਫਤੇ ਟਵਿੱਟਰ ਛੱਡ ਦਿੱਤਾ। ਇਸ ਦਾ ਕਾਰਨ ਸੀ ਕਿ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।
ਜਬਰ ਜ਼ਨਾਹ ਦੀ ਧਮਕੀ
ਇਕ ਹੋਰ ਰੇਡਿਓ ਅਤੇ ਟੀ.ਵੀ. ਐਂਕਰ ਰਿਚਰਡ ਮੈਡੇਲੀ ਨੇ ਟਵੀਟਸ 'ਚ ਬੇਟੀ ਦੇ ਜਬਰ ਜ਼ਨਾਹ ਦੀ ਧਮਕੀ ਮਿਲਣ 'ਤੇ ਪੁਲਸ ਨੂੰ ਸੂਚਿਤ ਕੀਤਾ। ਕਈ ਹਫਤਿਆਂ ਤਕ ਵੀਡੀਓ ਗੇਮ ਇੰਡਸਟਰੀ 'ਚ ਕੰਮ ਕਰਨ ਵਾਲੀ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਖਿਲਾਫ ਕੁੱਝ ਗਲਤ ਲਿੱਖਿਆ ਗਿਆ। ਇਸ ਦੇ ਇਲਾਵਾ ਜਾਨ ਤੋਂ ਮਾਰਨ ਅਤੇ ਨਿੱਜੀ ਸੂਚਨਾਵਾਂ ਨੂੰ ਜਨਤਕ ਕਰਨ ਦੀ ਧਮਕੀ ਵੀ ਦਿੱਤੀ ਗਈ। ਟੈਕਨਾਲੋਜੀ ਖੇਤਰ 'ਚ ਕੰਮ ਕਰਨ ਵਾਲੀਆਂ ਔਰਤ ਪੱਤਰਕਾਰਾਂ ਦੀ ਰਾਇ ਹੈ ਕਿ ਆਨਲਾਈਨ ਮੈਸੇਜ ਕਰਨ ਅਤੇ ਆਪਣੀ ਗੱਲ ਰੱਖਣ ਦਾ ਕੋਈ ਤੁੱਕ ਨਹੀਂ ਹੈ।
ਆਨਲਾਈਨ ਮੈਸੇਜ ਦਾ ਭਵਿੱਖ
ਇਕ ਤਕਨੀਕੀ ਪੱਤਰਕਾਰ ਨੇ ਕਿਹਾ ਕਿ ਇਥੇ ਬਹੁਤ ਸਾਰੇ ਖਤਰੇ ਹਨ। ਟਵਿੱਟਰ 'ਤੇ ਹੋਣ ਵਾਲੇ ਆਨਲਾਈਨ ਮੈਸੇਜ 'ਚ ਲੋਕਾਂ ਨੂੰ ਵਿਅਕਤੀਗੱਤ ਤੌਰ 'ਤੇ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਧੀਆਂ ਹਨ। ਸਭ ਤੋਂ ਚਿੰਤਾ ਤਾਂ ਭਵਿੱਖ 'ਚ ਆਨਲਾਈਨ ਹੋਣ ਵਾਲੇ ਮੈਸੇਜ ਨੂੰ ਲੈ ਕੇ ਹੈ। ਟਵਿੱਟਰ 'ਤੇ ਆਪਣਾ ਨਾਮ ਛੁਪਾ ਕੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੇ ਹਨ ਜੋ ਲੋਕ ਆਹਮੋ-ਸਾਹਮਣੇ ਕਿਸੀ ਨੂੰ ਨਿਸ਼ਾਨਾ ਬਣਾਉਂਦੇ ਸਮੇਂ ਵੀ ਵਰਤੋਂ ਨਹੀਂ ਕਰਦੇ। ਬ੍ਰਾਈਨਾ ਵੂ ਨੇ ਕਿਹਾ ਕਿ ਟਵਿੱਟਰ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਇਲਾਜ ਲੱਭਣਾ ਚਾਹੀਦਾ। 30 ਦਿਨ ਦੇ ਅੰਦਰ ਖੁੱਲ੍ਹੇ ਅਕਾਊਂਟ ਤੋਂ ਹੋਣ ਵਾਲੀਆਂ ਟਵੀਟ ਨੂੰ ਨਾ ਦੇਖਣ ਦਾ ਵੀ ਵਿਕਲਪ ਦੇਣਾ ਚਾਹੀਦਾ। ਯੂਜ਼ਰਸ ਦੇ ਅਕਾਊਂਟਸ ਨੂੰ ਵੱਧ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦੋ ਪਹੀਆ ਵਾਹਨ ਸਵਾਰੀਆਂ ਨਹੀਂ ਹੋਈਆਂ ਸੁਚੇਤ, ਕੱਟੇ ਗਏ ਚਲਾਨ
NEXT STORY