ਨਵੀਂ ਦਿੱਲੀ- ਇਲੈਕਟ੍ਰਿਕਲ ਸਾਮਾਨ ਬਣਾਉਣ ਵਾਲੀ ਕੰਪਨੀ ਅਰਾਈਜ਼ ਇੰਡੀਆ ਹੁਣ ਈ-ਕਾਮਰਸ ਖੇਤਰ ਵਿਚ ਵੀ ਉਤਰ ਗਈ ਹੈ। ਕੰਪਨੀ ਨੇ ਅਰਾਈਜ਼ ਵਨ ਸਟੋਰ ਸ਼ੁਰੂ ਕੀਤੇ ਹਨ। ਚਾਲੂ ਮਾਲੀ ਸਾਲ ’ਚ ਕੰਪਨੀ ਨੇ ਕੁਲ 1,550 ਕਰੋੜ ਰੁਪਏ ਦਾ ਕਾਰੋਬਾਰ ਕਰਨ ਦਾ ਟੀਚਾ ਰੱਖਿਆ ਹੈ। ਪੰਪ ਸੈੱਟ, ਇਨਵਰਟਰ ਅਤੇ ਬੈਟਰੀ ਅਤੇ ਘਰ ਅਤੇ ਰਸੋਈ ਵਿਚ ਵਰਤੋਂ ਹੋਣ ਵਾਲੇ ਉਪਕਰਨ ਬਣਾਉਣ ਵਾਲੀ ਇਸ ਕੰਪਨੀ ਨੇ ਬੀਤੇ ਸਾਲ ’ਚ 1,250 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਅਰਾਈਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਵਿਨਾਸ਼ ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ’ਚ ਈ-ਕਾਮਰਸ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਈ-ਕਾਮਰਸ ਰਾਹੀਂ ਅਸੀਂ ਆਪਣੇ ਕਾਰੋਬਾਰ ਦਾ ਟੀਚਾ ਹਾਸਲ ਕਰ ਸਕਾਂਗੇ।
ਤੁਹਾਡਾ ਇੰਟਰਨੈਟ 'ਤੇ ਕੁੱਝ ਕਹਿਣਾ 'ਖਤਰੇ ਤੋਂ ਖਾਲੀ ਨਹੀਂ' (ਦੇਖੋ ਤਸਵੀਰਾਂ)
NEXT STORY