ਵਿਸ਼ਾਖਾਪਟਨਮ- ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਚਾਲੂ ਵਿੱਤੀ ਸਾਲ 'ਚ 3000 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਮਿਲੇਗਾ। ਸੰਕਟਗ੍ਰਸਤ ਹਵਾਬਾਜ਼ੀ ਕੰਪਨੀ ਨੂੰ ਅਗਲੇ ਵਿੱਤੀ ਸਾਲ ਤੋਂ ਸੰਚਾਲਨ ਲਾਭ ਹੋਣ ਦੀ ਉਮੀਦ ਹੈ। ਨਾਗਰ ਹਵਾਬਾਜ਼ੀ ਮੰਤਰਾਲਾ 'ਚ ਸਕੱਤਰ ਪੀ. ਸੋਮ ਸੁੰਦਰਮ ਨੇ ਕਿਹਾ ਹੈ ਕਿ ਏਅਰ ਇੰਡੀਆ ਲਈ ਇਹ ਮੁੜ ਯੋਜਨਾ ਹੈ। ਇਸ ਦੇ ਅਧੀਨ ਏਅਰ ਲਾਈਨ 'ਚ 6,000 ਕਰੋੜ ਰੁਪਏ ਦੀ ਪੂੰਜੀ ਪਾਈ ਜਾਵੇਗੀ।
ਮੈਨੂੰ ਲੱਗਦਾ ਹੈ ਕਿ ਇਸ 'ਚੋਂ ਅੱਧਾ ਨਿਵੇਸ਼ ਕੀਤਾ ਜਾ ਚੁੱਕਾ ਹੈ। ਇਸ ਵਿੱਤੀ ਸਾਲ ਦੇ ਅਖੀਰ ਤਕ ਏਅਰ ਲਾਈਨ ਨੂੰ 3,000 ਕਰੋੜ ਰੁਪਏ ਦੀ ਹੋਰ ਪੂੰਜੀ ਮਿਲੇਗੀ। ਏਅਰ ਇੰਡੀਆ 'ਤੇ ਭਾਰੀ ਕਰਜ਼ੇ ਦਾ ਬੋਝ ਹੈ। ਸਰਕਾਰ ਨੇ ਕੰਪਨੀ ਲਈ 30000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਏਅਰ ਇੰਡੀਆ ਹਾਲ ਹੀ 'ਚ ਸੰਸਾਰਿਕ ਏਅਰ ਲਾਈਨਜ਼ ਸਮੂਹ ਸਟਾਰ ਅਲਾਇੰਸ ਦੀ ਮੈਂਬਰ ਬਣੀ ਹੈ। ਇਸ ਨਾਲ ਹਵਾਬਾਜ਼ੀ ਕੰਪਨੀ ਦੇ ਯਾਤਰੀਆਂ ਨੂੰ ਰੁਕਾਵਟ ਰਹਿਤ ਉਡਾਣ ਦੀ ਸਹੂਲਤ ਮਿਲ ਸਕੇਗੀ।
ਅਰਾਈਜ਼ ਇੰਡੀਆ ਹੁਣ ਈ-ਕਾਮਰਸ ਖੇਤਰ ’ਚ ਉਤਰੀ
NEXT STORY