ਨਵੀਂ ਦਿੱਲੀ- ਲਗਜ਼ਰੀ ਮੋਬਾਈਲ ਫੋਨ ਬਣਾਉਣ ਵਾਲੀ ਆਸਟ੍ਰੇਲੀਆਈ ਕੰਪਨੀ ਵਟਰੂ ਨੇ ਭਾਰਤੀ ਬਾਜ਼ਾਰ 'ਚ ਆਪਣਾ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਐਸਟਰ ਨਾਂ ਦੇ ਇਸ ਫੋਨ ਦੀ ਕੀਮਤ ਭਾਰਤੀ ਬਾਜ਼ਾਰ 'ਚ ਲਗਭਗ 4.75 ਲੱਖ ਰੁਪਏ ਹੋਵੇਗੀ। ਹੁਣ ਇਸ ਫੋਨ ਨੂੰ ਕਿੰਨੇ ਖਰੀਦਦਾਰ ਮਿਲਣਗੇ, ਇਹ ਦੇਖਣਾ ਅਸਲ 'ਚ ਕਾਫੀ ਦਿਲਚਸਪ ਹੋਵੇਗਾ।
ਕਿਉਂ ਹੈ ਇਹ ਫੋਨ ਇੰਨਾ ਮਹਿੰਗਾ?
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਫੋਨ ਨੂੰ ਹੱਥ ਨਾਲ ਬਣਾਇਆ ਜਾਂਦਾ ਹੈ। ਇਸ ਫੋਨ 'ਚ ਵੱਛੜੇ, ਕੰਗਾਰੂ ਤੇ ਆਸਟ੍ਰਿਚ ਵਰਗੇ ਜਾਨਵਰਾਂ ਦੀ ਖਲ ਨਾਲ ਲੈਦਰ ਫਿਨਿਸ਼ ਦਿੱਤੀ ਜਾਂਦੀ ਹੈ। ਇਸ ਫੋਨ 'ਚ ਬਾਡੀ ਕਵਰ ਸੈਫਾਇਰ ਕ੍ਰਿਸਟਲ ਦਾ ਦਿੱਤਾ ਗਿਆ ਹੈ। ਇਹੀ ਵਜ੍ਹਾ ਹੈ ਕਿ ਇਹ ਫੋਨ ਇੰਨਾ ਮਹਿੰਗਾ ਹੈ।
ਇਹ ਹਨ ਫੀਚਰ-
ਇਸ ਫੋਨ ਵਿਚ 4.7 ਇੰਚ ਦੀ ਫੁੱਲ ਐੱਚ. ਡੀ. 1920*1080 ਪਿਕਸਲ ਦੀ ਡਿਸਪਲੇ ਦਿੱਤੀ ਗਈ ਹੈ। ਇਸ ਵਿਚ 4.4 ਕਿਟਕੈਟ ਐਂਡ੍ਰਾਇਡ ਵਰਜ਼ਨ ਹੈ। ਇਸ ਫੋਨ ਦਾ ਪ੍ਰੋਸੈਸਰ 2.5 ਗੀਗਾਹੈਜ਼ਰਟਸ ਦਾ ਹੈ, ਜਿਹੜਾ ਕਿ ਸਨੈਪਡਰੈਗਨ 801 ਕਵਾਡ ਕੋਰ-ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ ਬੈਟਰੀ 2275 ਐੱਮ. ਏ. ਐੱਚ. ਦੀ ਹੈ।
ਇਹੀ ਨਹੀਂ ਇਸ ਫੋਨ 'ਚ ਵਾਇਰਲੈੱਸ ਚਾਰਜਿੰਗ ਦੀ ਵੀ ਸੁਵਿਧਾ ਦਿੱਤੀ ਗਈ ਹੈ। ਇਹ ਫੋਨ ਮੁੰਬਈ ਤੇ ਦਿੱਲੀ ਦੇ ਕੁਝ ਗਿਣੇ-ਚੁਣੇ ਸਟੋਰਜ਼ 'ਤੇ ਹੀ ਉਪਲੱਬਧ ਹੋਵੇਗਾ।
ਏਅਰ ਇੰਡੀਆ ਨੂੰ ਕੇਂਦਰ ਤੋਂ ਮਿਲੇਗਾ 6000 ਕਰੋੜ ਰੁਪਏ ਦਾ ਪੂੰਜੀ ਨਿਵੇਸ਼
NEXT STORY