ਨਵੀਂ ਦਿੱਲੀ- ਇਕ ਪਾਸੇ ਜਿਥੇ ਭਾਰਤ 'ਚ ਆਈਫੋਨ 6 ਦੇ ਆਊਟ ਆਫ ਸਟਾਕ ਹੋਣ ਦੀਆਂ ਖਬਰਾਂ ਹਨ ਉਥੇ ਵਿਸ਼ਵ ਦੇ ਦੂਜੇ ਕੋਨੇ 'ਚ ਆਈਫੋਨ 6 ਦੀ ਇਕ ਖਾਮੀ ਸਭ ਦੇ ਸਾਹਮਣੇ ਆਈ ਹੈ। ਲਾਂਚ ਹੋਣ ਦੇ ਕੁੱਝ ਦਿਨ ਬਾਅਦ ਹੀ ਫੋਨ ਦੇ 3 ਡਿਗਰੀ ਤੱਕ ਮੁੜਣ ਦੀ ਖਬਰ ਆਈ ਸੀ ਪਰ ਹੁਣ ਜੋ ਖਬਰ ਆ ਰਹੀ ਹੈ, ਉਹ ਹੋਰ ਵੀ ਚਿੰਤਾ ਵਾਲੀ ਹੈ।
ਇੰਟਰਨੈਸ਼ਨਲ ਬਿਜ਼ਨੈਸ ਟਾਈਮਸ 'ਚ ਛਪੀ ਖਬਰ ਅਨੁਸਾਰ ਅਮਰੀਕਾ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਰਿਕਸ਼ਾ ਤੋਂ ਟਰੈਵਲ ਕਰਨ ਦੌਰਾਨ ਹੋਏ ਹਲਕੇ ਐਕਸੀਡੈਂਟ 'ਚ ਉਸ ਦੀ ਜੇਬ 'ਚ ਪਏ ਆਈਫੋਨ 6 ਨੂੰ ਅੱਗ ਲੱਗ ਗਈ ਅਤੇ ਉਸ ਦੀ ਲੱਤ ਸੱੜ ਗਈ। ਹਾਲਾਂਕਿ ਇਹ ਅੱਗ ਵੱਧ ਨਹੀਂ ਸੀ ਅਤੇ ਇਕ ਡਿਗਰੀ ਦੀ ਸੜਣ ਹੀ ਉਸ ਨੂੰ ਮਹਿਸੂਸ ਹੋਈ। ਘਟਨਾ ਬਾਰੇ ਦੱਸਦੇ ਹੋਏ ਫਿਲੀਪ ਲੇਚਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਰਿਕਸ਼ਾ 'ਤੇ ਬੈਠ ਕੇ ਜਾ ਸੀ ਕਿ ਅਚਾਨਕ ਉਨ੍ਹਾਂ ਦਾ ਛੋਟਾ ਜਿਹਾ ਐਕਸੀਡੈਂਟ ਹੋਇਆ ਅਤੇ ਰਿਕਸ਼ਾ ਪਲਟ ਗਿਆ। ਮੈਂ ਆਪਣੇ ਪਰਿਵਾਰ ਨੂੰ ਦੇਖਣ ਲੱਗਾ ਕਿ ਉਦੋਂ ਮੈਨੂੰ ਸੜਣ ਦੀ ਬਦਬੂ ਆਈ ਜੋ ਮੇਰੀ ਜੇਬ 'ਚ ਪਏ ਆਈਫੋਨ ਦੇ ਸੜਣ ਦੀ ਆ ਰਹੀ ਸੀ। ਮੈਂ ਜੀਨਸ ਪਾਈ ਹੋਈ ਸੀ ਅਤੇ ਉਸ ਦੇ ਥੱਲੇ ਬਾਕਸਰ ਜਿਸ ਕਾਰਨ ਮੇਰੇ ਸਰੀਰ 'ਤੇ ਹੱਲਕੀ ਜਲਣ ਹੋਈ।
ਫੋਨ 'ਚ ਲੱਗੀ ਅੱਗ ਕਾਰਨ ਉਸ ਦਾ ਪਿੱਛਲਾ ਹਿੱਸਾ ਸੜ ਗਿਆ। ਲੇਚਰ ਨੇ ਕਿਹਾ ਕਿ ਸੜਣ ਦੀ ਬਦਬੂ ਆਉਣ 'ਤੇ ਮੈਂ ਤੇਜ਼ੀ ਨਾਲ ਫੋਨ ਨੂੰ ਜੇਬ ਤੋਂ ਕੱਢਿਆ ਅਤੇ ਬਾਹਰ ਸੁੱਟ ਦਿੱਤਾ। ਭੀੜ 'ਚ ਕਿਸੇ ਨੇ ਫੋਨ 'ਤੇ ਪਾਣੀ ਸੁੱਟ ਦਿੱਤਾ ਉਦੋਂ ਜਾ ਕੇ ਅੱਗ ਬੁਝੀ। ਫੋਨ 'ਚ ਅੱਗ ਲੱਗਣ ਦੇ ਪਿੱਛੇ ਮਾਹਿਰ ਫੋਨ 'ਤੇ ਪੈਣ ਵਾਲੇ ਪ੍ਰੈਸ਼ਰ ਨੂੰ ਦੱਸ ਰਹੇ ਹਨ।
ਭਾਰਤ 'ਚ ਲਾਂਚ ਹੋਇਆ ਲਗਜ਼ਰੀ ਸਮਾਰਟਫੋਨ, ਕੀਮਤ ਜੋ ਕਰ ਦੇਵੇਗੀ ਹੈਰਾਨ (ਦੇਖੋ ਤਸਵੀਰਾਂ)
NEXT STORY