ਮੁੰਬਈ- ਇੰਡੀਆ ਰੇਟਿੰਗ ਦਾ ਮੰਨਣਾ ਹੈ ਕਿ ਡੀਜ਼ਲ ਨੂੰ ਕੰਟਰੋਲ ਮੁਕਤ ਕੀਤੇ ਜਾਣ ਨਾਲ ਰਿਜ਼ਰਵ ਬੈਂਕ ਨੂੰ ਵਿਆਜ ਦਰਾਂ ਨੂੰ ਘੱਟ ਕਰਨ ਦੇ ਸਬੰਧ ਵਿਚ ਫੈਸਲਾ ਲੈਣਾ ਆਸਾਨ ਹੋਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਉਮੀਦ ਤੋਂ ਪਹਿਲੇ ਡੀਜ਼ਲ ਦੀ ਕੀਮਤ ਤੈਅ ਕਰਨ ਨੂੰ ਬਾਜ਼ਾਰ ਦੇ ਹਵਾਲੇ ਕਰ ਦਿੱਤਾ ਹੈ। ਸਰਕਾਰ ਦਾ ਇਹ ਕਦਮ ਰਿਜ਼ਰਵ ਬੈਂਕ ਦੇ ਲਈ ਵਿਆਜ ਦਰਾਂ ਨੂੰ ਘੱਟ ਕਰਨ ਦੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਨਾਲ ਦੇਸ਼ ਦੀ ਵਿੱਤੀ ਸਿਹਤ ’ਤੇ ਵੀ ਅਸਰ ਹੋਵੇਗਾ। ਇਸ ਕਦਮ ਨਾਲ ਸਰਕਾਰ ਨੂੰ ਈਂਧਨ ’ਤੇ ਸਬਸਿਡੀ ’ਚ ਵੀ ਰਾਹਤ ਮਿਲੇਗੀ ਅਤੇ ਇਹ 15 ਹਜ਼ਾਰ ਕਰੋੜ ਰੁਪਏ ਤੱਕ ਘੱਟ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਤੋਂ ਬਾਅਦ ਤੇਲ ਮਾਕਕਿਟਿੰਗ ਕੰਪਨੀਆਂ ਕਈ ਸਾਲਾਂ ਤੋਂ ਬਾਅਦ ਪਹਿਲੀ ਵਾਲ ਡੀਜ਼ਲ ’ਤੇ ਮੁਨਾਫਾ ਕਮਾਉਣ ਲੱਗੀਆਂ ਸਨ। ਇਸ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀਆਂ ਨੇ 15 ਅਕਤੂਬਰ ਦੀ ਰਾਤ ਤੋਂ ਡੀਜ਼ਲ ਦੀ ਕੀਮਤ 3.37 ਰੁਪਏ ਪ੍ਰਤੀ ਡੀਟਰ ਘਟਾਈ ਅਤੇ ਸਰਕਾਰ ਨੇ ਵੀ ਇਸ ਨੂੰ ਆਪਣੇ ਕੰਟਰੋਲ ਤੋਂ ਮੁਕਤ ਕਰ ਦਿੱਤਾ। ਇੰਡੀਆ ਰੇਟਿੰਗ ਦਾ ਕਹਿਣਾ ਹੈ ਕਿ ਡੀਜ਼ਲ ਦੀ ਕੀਮਤ ਵਿਚ ਕਮੀ ਆਉਣ ਨਾਲ ਸਰਕਾਰ ਦੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉਪਰਾਲਿਆਂ ਵਿਚ ਮਦਦ ਮਿਲੇਗੀ ਜੋ ਪਹਿਲੇ ਤੋਂ ਹੀ ਤੇਜ਼ੀ ਨਾਲ ਘੱਟ ਰਹੀ ਹੈ। ਡੀਜ਼ਲ ਦੀਆਂ ਕੀਮਤਾਂ ਵਿਚ ਨਰਮੀ ਰਿਜ਼ਰਵ ਬੈਂਕ ਦੇ ਲਈ ਵੀ ਫਾਇਦੇਮੰਦ ਹੈ ਜੋ ਮੁਦਰਾਸਫਿਤੀ ਨੂੰ ਲਗਾਮ ਲਗਾਉਣ ਦੇ ਲਈ ਵਿਆਜ ਦਰਾਂ ਵਿਚ ਕਟੌਤੀ ਕਰਨ ਤੋਂ ਅਕਸਰ ਪਰਹੇਜ਼ ਕਰਦਾ ਆ ਰਿਹਾ ਹੈ।
ਹੈਂ! ਆਈਫੋਨ 6 ਦਾ ਪਟਾਕਾ ਪੈ ਗਿਆ (ਦੇਖੋ ਤਸਵੀਰਾਂ)
NEXT STORY