ਮੁੰਬਈ- ਸ਼ੇਅਰ ਬਾਜ਼ਾਰ ’ਚ ਆਈ ਜ਼ਬਰਦਸਤ ਤੇਜ਼ੀ ਅਤੇ ਬਰਾਮਦਕਾਰਾਂ ਵੱਲੋਂ ਡਾਲਰ ਦੀ ਵਿਕਰੀ ਨਾਲ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ’ਚ ਰੁਪਿਆ ਮਜ਼ਬੂਤ ਹੋ ਕੇ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 61.36 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਪਿਛਲੇ ਸੈਸ਼ਨ ’ਚ ਇਹ 40 ਪੈਸੇ ਦੀ ਛਲਾਂਗ ਲਗਾ ਕੇ 61.44 ਰੁਪਏ ਪ੍ਰਤੀ ਡਾਲਰ ’ਤੇ ਰਿਹਾ ਸੀ।
ਮੰਤਰੀਮੰਡਲ ਵੱਲੋਂ ਸ਼ਨੀਵਾਰ ਨੂੰ ਡੀਜ਼ਲ ਦੀ ਕੀਮਤ ਨੂੰ ਕੰਟਰੋਲ ਮੁਕਤ ਕਰਨ ਅਤੇ ਕੁਦਰਤੀ ਗੈਸ ਦੀ ਕੀਮਤ ਵਧਾਉਣ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ ਖੁਲਦੇ ਹੀ ਰੁਪਿਆ 25 ਪੈਸੇ ਮਜ਼ਬੂਤ ਹੋ ਕੇ 61.19 ਰੁਪਏ ਪ੍ਰਤੀ ਡਾਲਰ ’ਤੇ ਖੁਲ੍ਹਿਆ। ਹਾਲਾਂਕਿ ਇਸ ਵਿਚ ਥੋੜ੍ਹੀ ਨਰਮੀ ਆਈ ਅਤੇ ਸੈਸ਼ਨ ਦੀ ਸਮਾਪਤੀ ’ਤੇ ਇਹ ਅੱਠ ਪੈਸੇ ਦੀ ਮਜ਼ਬੂਤੀ ਦੇ ਨਾਲ 61.36 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ। ਕਾਰੋਬਾਰੀਆਂ ਨੇ ਦੱਸਿਆ ਕਿ ਸ਼ੇਅਰ ਬਾਜ਼ਾਰ ਦੀ ਤੇਜ਼ੀ ਦੇ ਕਾਰਨ ਰੁਪਿਆ ਮਜ਼ਬੂਤ ਹੋਇਆ ਹੈ। ਹਾਲਾਂਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਵੀ ਮਜ਼ਬੂਤ ਹੋਣ ਨਾਲ ਇਹ ਆਪਣੀ ਸ਼ੁਰੂਆਤੀ ਵੱਡੀ ਤੇਜ਼ੀ ਬਰਕਰਾਰ ਨਹੀਂ ਰੱਖ ਸਕਿਆ।
ਡੀਜ਼ਲ ਕੰਟਰੋਲ ਮੁਕਤ ਹੋਣ ਨਾਲ ਆਰ.ਬੀ.ਆਈ. ਦੇ ਲਈ ਵਿਆਜ ਦਰ ਘੱਟ ਕਰਨਾ ਆਸਾਨ
NEXT STORY