ਨਵੀਂ ਦਿੱਲੀ- ਮੰਗ ਤੋਂ ਘੱਟ ਗੈਸ ਮੁੱਲ ਵਾਧੇ ਦਾ ਐਲਾਨ ਕਰਨ ਦੇ ਦੋ ਦਿਨ ਬਾਅਦ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੋਮਵਾਰ ਨੂੰ ਕਿਹਾ ਕਿ 5.61 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੀ ਕੀਮਤ ਨਾਲ ਗੈਸ ਖੋਜ ਕਰਨ ਵਾਲੀਆਂ ਕੰਪਨੀਆਂ ਨੂੰ ਕੋਈ ਛੱਪਰ ਪਾੜ ਕੇ ਮੁਨਾਫਾ ਨਹੀਂ ਹੋਵੇਗਾ। ਜੇਟਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਦਰਤੀ ਗੈਸ ਦੀ ਜੋ ਕੀਮਤ ਤੈਅ ਕੀਤੀ ਗਈ ਹੈ, ਉਸ ਨਾਲ ਤੇਲ ਅਤੇ ਗੈਸ ਖੋਜ ਕਰਨ ਵਾਲੀਆਂ ਕੰਪਨੀਆਂ ਅਤੇ ਉਪਭੋਗਤਾਵਾਂ ਦੋਹਾਂ ਦਾ ਧਿਆਨ ਰੱਖਿਆ ਗਿਆ ਹੈ। ਕੇਂਦਰੀ ਮੰਤਰੀਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ ਸ਼ਨੀਵਾਰ ਨੂੰ ਘਰੇਲੂ ਕੁਦਰਤੀ ਗੈਸ ਦੀ ਕੀਮਤ ਵਧਾ ਕੇ 5.61 ਡਾਲਰ ਪ੍ਰਤੀ ਇਕਾਈ ਰੱਖਣ ਨੂੰ ਮਨਜ਼ੂਰੀ ਦਿੱਤੀ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਸਮਝਦਾਰੀ ਵਾਲਾ ਫੈਸਲਾ ਹੈ। 5.61 ਡਾਲਰ ਦੀ ਨਵੀਂ ਕੀਮਤ ’ਤੇ ਵੀ ਖੋਜ ਕਰਨ ਵਾਲਿਆਂ ਨੂੰ ਮੁਨਾਫਾ ਹੋਵੇਗਾ ਪਰ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਛੱਪਰ ਪਾੜ ਕੇ ਮੁਨਾਫਾ ਹੋਵੇਗਾ। ਇਸ ਦੇ ਨਾਲ ਹੀ ਉਪਭੋਗਤਾ ਦਾ ਬੋਝ ਵੀ ਘੱਟ ਹੋਵੇਗਾ। ਜੇਟਲੀ ਨੇ ਕਿਹਾ ਆਰਥਿਕ ਮਾਮਲਿਆਂ ਦੀ ਮੰਤਰਾਮੰਡਲੀ ਕਮੇਟੀ ਨੇ 5.61 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੀ ਕੀਮਤ ਨੂੰ ਮਨਜ਼ੂਰੀ ਦਿੱਤੀ ਹੈ ਪਰ ਪਿਛਲੀ ਯੂ.ਪੀ.ਏ. ਸਰਕਾਰ ਦੇ ਸਮੇਂ 8.4 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਦੀ ਕੀਮਤ ਮਨਜ਼ੂਰ ਕੀਤੀ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਅਤੇ ਬੀ.ਪੀ. ਕੰਪਨੀਆਂ ਇਸ ਤੋਂ ਵੀ ਜ਼ਿਆਦਾ ਕੀਮਤ ਰੱਖਣ ਦੀ ਮੰਗ ਕਰਦੀਆਂ ਰਹੀਆਂ ਹਨ।
ਰੁਪਿਆ ਅੱਠ ਪੈਸੇ ਮਜ਼ਬੂਤ ਹੋਇਆ
NEXT STORY