ਨਵੀਂ ਦਿੱਲੀ- ਕਿਤੇ ਬਾਹਰ ਘੁੰਮਣ ਜਾ ਰਹੇ ਹੋ ਅਤੇ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਦਰਵਾਜ਼ੇ ਦੇ ਤਾਲੇ ਨੂੰ ਕੋਈ ਖੋਲ੍ਹ ਨਾ ਲਵੇ ਜਾਂ ਤਾਲੇ ਦੀ ਚਾਬੀ ਗੁੰਮ ਨਾ ਹੋ ਜਾਵੇ, ਤਾਂ ਬੇਫਿਕਰ ਹੋ ਜਾਵੋ। ਅਮਰੀਕਾ ਦੀ ਇਕ ਫਰਮ ਨੇ ਇਸ ਤਰ੍ਹਾਂ ਦਾ ਈ-ਲਾਕ ਬਣਾਇਆ ਹੈ, ਜਿਸ ਨੂੰ ਖੋਲ੍ਹਣ ਲਈ ਕਿਸੀ ਚਾਬੀ ਦੀ ਨਹੀਂ, ਸਗੋਂ ਸਮਾਰਟਫੋਨ ਦੀ ਲੋੜ ਹੁੰਦੀ ਹੈ। ਟੈਕਨਾਲੋਜੀ ਵਪਾਰੀ ਜੇਸਨ ਜਾਨਸਨ ਅਤੇ ਇੰਡਸਟ੍ਰੀਅਲ ਡਿਜ਼ਾਈਨਰ ਯਵੇਸ ਬਿਹਰ ਨੇ ਇਸ ਤਾਲੇ ਨੂੰ ਬਣਾਇਆ ਹੈ।
ਮਗਸਟ ਨਾਮਕ ਇਹ ਤਾਲਾ ਤੁਹਾਡੇ ਸਮਾਰਟਫੋਨ ਦੇ ਬਲਿਊਟੁੱਥ ਡਿਵਾਈਸ ਨਾਲ ਕੁਨੈਕਟ ਹੋ ਜਾਵੇਗਾ ਅਤੇ ਜਦੋਂ ਇਸ ਨੂੰ ਕਮਾਂਡ ਦੇਣਗੇ, ਤਾਂ ਦਰਵਾਜ਼ਾ ਖੁੱਲ੍ਹ ਜਾਵੇਗਾ। ਆਈ.ਓ.ਐਸ. ਪਲੇਟਫਾਰਮ ਨੂੰ ਸਪੋਰਟ ਕਰਨ ਵਾਲਾ ਇਹ ਈ-ਲਾਕ ਜਲਦ ਹੀ ਐਪਲ ਸਟੋਰ 'ਤੇ ਮਿਲਣਾ ਸ਼ੁਰੂ ਹੋ ਜਾਵੇਗਾ। ਇੰਨਾ ਹੀ ਨਹੀਂ ਜੇਕਰ ਇਸ ਦੀ ਬੈਟਰੀ ਲੋ ਹੋਵੇਗੀ, ਤਾਂ ਇਹ ਤੁਹਾਨੂੰ ਮੇਲ ਦੇ ਮਾਧਿਅਮ ਨਾਲ ਸੂਚਿਤ ਕਰੇਗਾ। ਤਾਲਾ ਖੋਲ੍ਹਣ ਲਈ ਤੁਹਾਨੂੰ ਸਮਾਰਟਫੋਨ ਦੀ ਸਕਰੀਨ 'ਤੇ ਇਕ ਲਾਲ ਰੰਗ ਦਾ ਗੋਲਾ ਦਿਖਾਈ ਦੇਵੇਗਾ, ਜਿਸ ਨੂੰ ਪੁਸ਼ ਕਰਨਾ ਹੋਵੇਗਾ।
ਨਵੇਂ ਗੈਸ ਮੁੱਲ ਨਾਲ ਕੰਪਨੀਆਂ ਨੂੰ ਕੋਈ ਛੱਪਰ ਪਾੜ ਕੇ ਮੁਨਾਫਾ ਨਹੀਂ : ਜੇਟਲੀ
NEXT STORY