ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਟਲੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਸਰਕਾਰੀ ਕੋਲਾ ਉਦਯੋਗ ਦੇ ਨਿਜੀਕਰਨ ਕਰਨ ਦਾ ਇਹ ਸਹੀ ਸਮਾਂ ਹੈ ਅਤੇ ਕਿਸੇ ਵੀ ਸਰਕਾਰ ਦੇ ਲਈ ਪਹਿਲੇ ਸਾਲ ਦੇ ਕਾਰਜਕਾਲ ’ਚ ਸੁਧਾਰ ਨੂੰ ਰਫਤਾਰ ਦੇਣਾ ਜ਼ਿਆਦਾ ਸੌਖਾ ਹੁੰਦਾ ਹੈ।
ਸ਼੍ਰੀ ਜੇਟਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਲਗਾਤਾਰ ਸੁਧਾਰ ਦੇ ਰਸਤੇ ’ਤੇ ਅੱਗੇ ਵਧੇਗੀ।
ਉਨ੍ਹਾਂ ਨੇ ਕਿਹਾ ਕਿ ਵਿਕਸਿਤ ਦੇਸ਼ ਅਤੇ ਵਿਕਾਸਸ਼ੀਲ ਦੇਸ਼ ਵਿਚ ਸੁਧਾਰ ਪ੍ਰਕਿਰਿਆ ਵੱਖ-ਵੱਖ ਹੁੰਦੀ ਹੈ। ਨਿਵੇਸ਼ਕਾਂ ’ਚ ਵਿਸ਼ਵਾਸ ਬਹਾਲੀ ਜ਼ਰੂਰੀ ਹੈ ਅਤੇ ਇਹ ਬਹੁਤ ਹੌਲੀ ਪ੍ਰਕਿਰਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਆਦਾ ਸੀਟਾਂ ਜਿੱਤਣ ਨਾਲ ਸੁਧਾਰ ਨੂੰ ਰਾਜਸਭਾ ਵਿਚ ਰਫਤਾਰ ਦੇਣ ਵਿਚ ਮਦਦ ਮਿਲੇਗੀ। ਰਾਜਸਭਾ ’ਚ ਸਰਕਾਰ ਦੀ ਸਥਿਤੀ ਮਜ਼ਬੂਤ ਹੋਣ ਨਾਲ ਸਥਿਰਤਾ ਆਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਮੰਸ਼ਾ ਕੋਲਾ ਖਨਨ ਦੇ ਮੁੱਦੇ ਦਾ ਹੱਲ ਕਰਨਾ ਹੈ। ਕੋਲਾ ਖੇਤਰ ਦੀ ਸਭ ਤੋਂ ਵੱਡੀ ਸਰਕਾਰੀ ਕੰਪਨੀ ਕੋਲ ਇੰਡੀਆ ਦੇਸ਼ ਦੀ ਮੰਗ ਪੂਰੀ ਕਰਨ ’ਚ ਅਸਮਰਥ ਹੈ।
ਸਮਾਰਟਫੋਨ ਕਰੇਗਾ ਘਰ ਦੀ ਸੁਰੱਖਿਆ, ਕਮਾਲ ਦਾ ਹੈ ਇਹ ਤਾਲਾ
NEXT STORY