ਪਟਨਾ- ਦਿੱਲੀ, ਮੁੰਬਈ ਵਰਗੇ ਮਹਾਨਗਰਾਂ ਤੋਂ ਹੁੰਦਾ ਹੋਇਆ ਵਿੰਡੋ ਸ਼ੋਪਿੰਗ ਦਾ ਕ੍ਰੇਜ਼ ਹੁਣ ਬਿਹਾਰ ਦੀ ਰਾਜਧਾਨੀ ਪਟਨਾ 'ਚ ਵੀ ਪਹੁੰਚ ਗਿਆ ਹੈ। ਵਿੰਡੋ ਸ਼ਾਪਿੰਗ ਦਾ ਕ੍ਰੇਜ਼ ਸਿਰਫ ਨੌਜਵਾਨਾਂ ਤਕ ਹੀ ਸੀਮਤ ਨਹੀਂ ਸਗੋਂ ਹਰ ਉਮਰ ਦੇ ਲੋਕ ਇਸ ਫੈਸਟਿਵ ਸੀਜ਼ਨ 'ਚ ਇਸ ਦਾ ਆਨੰਦ ਲੈਂਦੇ ਨਜ਼ਰ ਆ ਸਕਦੇ ਹਨ।
ਰਾਜਧਾਨੀ ਪਟਨਾ ਤੋਂ ਇਲਾਵਾ ਮੁਜੱਫਰਪੁਰ, ਭਾਗਲਪੁਰ ਸਣੇ ਕਈ ਹੋਰ ਸ਼ਹਿਰਾਂ 'ਚ ਖੁੱਲ੍ਹੇ ਮਾਲ ਅਤੇ ਹੋਰ ਹਾਈਪਰ ਮਾਰਕੀਟਸ 'ਚ ਲੋਕ ਫੈਸਟਿਵ ਸੀਜ਼ਨ 'ਚ ਖਰੀਦਦਾਰੀ ਕਰਨ ਲਈ ਪਹੁੰਚ ਤਾਂ ਰਹੇ ਹਨ ਪਰ ਉਨ੍ਹਾਂ ਦੀ ਜੇਬ ਉਤਪਾਦਾਂ ਦੀਆਂ ਕੀਮਤਾਂ ਦਾ ਗੁਜ਼ਾਰਾ ਨਹੀਂ ਕਰ ਪਾ ਰਹੀਆਂ ਜਿਸ ਕਾਰਨ ਉਹ ਵਿੰਡੋ ਸ਼ਾਪਿੰਗ ਕਰਕੇ ਆਪਣੇ ਮਨ ਨੂੰ ਦਿਲਾਸਾ ਦੇ ਰਹੇ ਹਨ। ਹਾਲਾਂਕਿ ਅਜਿਹਾ ਨਹੀਂ ਹੈ ਕਿ ਵਿੰਡੋ ਸ਼ਾਪਿੰਗ ਸਿਰਫ ਅਜਿਹੇ ਲੋਕ ਹੀ ਕਰ ਰਹੇ ਹਨ ਜਿਨ੍ਹਾਂ ਦੀ ਜੇਬ 'ਤੇ ਇਹ ਭਾਰੀ ਹੈ ਸਗੋਂ ਇਕ ਵਰਗ ਅਜਿਹਾ ਵੀ ਹੈ ਜੋ ਮਸਤੀ ਲਈ ਵਿੰਡੋ ਸ਼ਾਪਿੰਗ ਕਰਦਾ ਹੈ।
ਕੀ ਹੈ ਵਿੰਡੋ ਸ਼ਾਪਿੰਗ
ਵਿੰਡੋ ਸ਼ਾਪਿੰਗ ਦੌਰਾਨ ਲੋਕ ਕੋਈ ਚੀਜ਼ ਪਸੰਦ ਆਉਣ 'ਤੇ ਛੋਟੀ ਕੀਮਤ ਦੇ ਕੇ ਉਸ ਨੂੰ ਬੁੱਕ ਕਰ ਦਿੰਦੇ ਹਨ ਅਤੇ ਤਿਉਹਾਰ ਦੇ ਦਿਨ ਆ ਕੇ ਉੱਚ ਕੀਮਤ ਦੇ ਕੇ ਉਸ ਨੂੰ ਆਪਣੇ ਘਰ ਲੈ ਕੇ ਚਲੇ ਜਾਂਦੇ ਹਨ। ਇਸ ਨਾਲ ਜਿਥੇ ਇਕ ਪਾਸੇ ਸਮਾਂ ਬੱਚਦਾ ਹੈ ਉਥੇ ਹੀ ਤਿਉਹਾਰੀ ਭੀੜ ਤੋਂ ਵੀ ਛੁੱਟਕਾਰਾ ਮਿਲ ਜਾਂਦਾ ਹੈ।
ਕੋਲਾ ਬਲਾਕਾਂ ਦੀ ਫਿਰ ਤੋਂ ਅਲਾਟਮੈਂਟ ਦੇ ਲਈ ਆਰਡੀਨੈਂਸ ਲਿਆਵੇਗੀ ਸਰਕਾਰ
NEXT STORY