ਮੁੰਬਈ- ਗਹਿਣਿਆਂ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਕਲਿਆਣ ਜਿਊਲਰਜ਼ 'ਚ ਵਿਦੇਸ਼ੀ ਨਿਵੇਸ਼ਕ ਵਾਰਬਰਗ ਪਿੰਕੂਸ ਨਾਲ ਸਬੰਧਿਤ ਇਕ ਨਿੱਜੀ ਇਕਵਿਟੀ ਫਰਮ ਨੇ 1200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਉਸ ਦੀ ਯੋਜਨਾ ਕੁਵੈਤ, ਕਤਰ ਅਤੇ ਦੱਖਣੀ-ਪੂਰਬੀ ਏਸ਼ੀਆ, ਸਿੰਗਾਪੁਰ ਅਤੇ ਮਲੇਸ਼ੀਆ ਦੇ ਬਾਜ਼ਾਰਾਂ 'ਚ ਪ੍ਰਵੇਸ਼ ਕਰਕੇ ਸੰਸਾਰਿਕ ਪੱਧਰ 'ਤੇ ਕਾਰੋਬਾਰ ਦਾ ਵਿਸਥਾਰ ਕਰਨ ਦੀ ਹੈ।
ਕੰਪਨੀ ਅਗਲੇ 6 ਮਹੀਨਿਆਂ 'ਚ 28 ਤੋਂ ਜ਼ਿਆਦਾ ਨਵੇਂ ਆਊਟਲੈਟਸ ਦੀ ਸਥਾਪਨਾ ਕਰਕੇ ਵੱਡੇ ਪੱਧਰ 'ਤੇ ਆਪਣੇ ਵੰਡ ਨੈੱਟਵਰਕ ਦਾ ਵਿਸਥਾਰ ਕਰੇਗੀ। ਕੇਰਲ ਦੇ ਤ੍ਰਿਸ਼ੂਰ ਸਥਿਤ ਇਸ ਕੰਪਨੀ ਦੀ ਸਥਾਪਨਾ ਸਾਲ 1993 'ਚ ਕੀਤੀ ਗਈ ਸੀ ਅਤੇ ਅਜੇ ਇਹ ਦੱਖਣੀ ਭਾਰਤ ਦੇ ਨਾਲ ਹੀ ਮਹਾਰਾਸ਼ਟਰ , ਗੁਜਰਾਤ, ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਅਤੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀ ਹੈ। ਦੇਸ਼ 'ਚ ਅਜੇ ਇਸ ਦੇ 55 ਸ਼ੋਅਰੂਮ ਅਤੇ ਅਮਰੀਕਾ 'ਚ ਵੀ 6 ਸ਼ੋਅਰੂਮ ਹਨ।
ਸਰਕਾਰ ਨੇ ਰੱਖਿਆ ਖੇਤਰ ਦੀਆਂ ਕੰਪਨੀਆਂ ਦੇ ਲਈ ਨਿਯਮਾਂ ਨੂੰ ਸੌਖਾ ਬਣਾਇਆ
NEXT STORY