ਵਾਸ਼ਿੰਗਟਨ- ਮੀਡੀਆ ਰਿਪੋਰਟ ਮੁਤਾਬਕ ਕੰਪਨੀ ਐਪਲ ਨੇ ਟੈਬਲੇਟ ਦੀ ਵਿਕਰੀ 'ਚ ਵਾਧਾ ਕਰਨ ਲਈ ਉਸ ਦੀ ਕੀਮਤ ਘਟਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਐਪਲ ਨੇ 16 ਗੈਗਾਬਾਈਟ ਸਟੋਰੇਜ ਵਾਲੀ ਆਈਪੈਡ ਮਿੰਨੀ ਨੂੰ ਸਿਰਫ 249 ਡਾਲਰ 'ਚ ਦੇਣ ਦਾ ਐਲਾਨ ਕੀਤਾ। ਰਿਪੋਰਟ ਮੁਤਾਬਕ ਦੂਜੇ ਪਾਸੇ 9.7 ਇੰਚ ਵਾਲੇ ਆਈਪੈਡ ਏਅਰ-2 ਨੂੰ ਕੰਪਨੀ 499 ਡਾਲਰ 'ਚ ਵੇਚ ਰਹੀ ਹੈ, ਨਾਲ ਹੀ ਆਈਪੈਡ ਮਿੰਨੀ-3 ਨੂੰ ਕੰਪਨੀ 399 ਡਾਲਰ 'ਚ ਵੇਚ ਰਹੀ ਹੈ। ਐਪਲ ਨੇ ਆਪਣੇ ਪ੍ਰੋਡਕਟਸ ਨੂੰ ਕਦੇ ਵੀ ਇੰਨੀ ਛੋਟ 'ਚ ਨਹੀਂ ਵੇਚਿਆ। ਜ਼ਿਕਰਯੋਗ ਹੈ ਕਿ ਆਈਪੈਡ ਏਅਰ-2 ਦੁਨੀਆ ਦਾ ਸਭ ਤੋਂ ਪਤਲਾ ਟੈਬਲੇਟ ਹੈ, ਜਿਸ ਨੂੰ ਕੰਪਨੀ ਨੇ ਥੋੜ੍ਹੇ ਦਿਨ ਪਹਿਲਾਂ ਹੀ ਲਾਂਚ ਕੀਤਾ ਸੀ। ਆਈਪੈਡ ਏਅਰ-2 6.1 ਮਿਮੀ ਮੋਟਾ ਅਤੇ 437 ਗ੍ਰਾਮ ਵਜ਼ਨ ਵਾਲਾ ਹੈ। ਇਹ ਆਈਪੈਡ ਏਅਰ ਤੋਂ 18 ਫੀਸਦੀ ਪਤਲਾ ਹੈ ਅਤੇ ਇਸ ਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਪਤਲਾ ਟੈਬਲੇਟ ਬਣ ਗਿਆ ਹੈ। ਹਾਲਾਂਕਿ ਇਸ ਦਾ ਸਕ੍ਰੀਨ ਸਾਈਜ਼ 9.7 ਇੰਚ ਰਹੇਗਾ।
ਕਲਿਆਣ ਜਿਊਲਰਜ਼ 'ਚ 1200 ਕਰੋੜ ਦਾ ਨਿਵੇਸ਼
NEXT STORY