ਨਵੀਂ ਦਿੱਲੀ - ਕਾਫੀ ਸਮੇਂ ਤੋਂ ਲਟਕ ਰਹੇ ਬੀਮਾ ਸੋਧ ਬਿੱਲ 'ਤੇ ਸੰਸਦ ਦੇ ਅਗਲੇ ਸਰਦ ਰੁੱਤ ਸੈਸ਼ਨ 'ਚ ਚਰਚਾ ਹੋਣ ਦੀ ਉਮੀਦ ਹੈ। ਇਸ ਬਿੱਲ 'ਚ ਬੀਮਾ ਖੇਤਰ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਹੱਦ 26 ਤੋਂ ਵੱਧ ਕੇ 49 ਫੀਸਦੀ ਕਰਨ ਦੀ ਵਿਵਸਥਾ ਹੈ। ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ 'ਪਰਵਰ' ਕਮੇਟੀ ਬਿੱਲ 'ਤੇ ਵਿਚਾਰ ਕਰ ਰਹੀ ਹੈ। ਅਸੀਂ ਸਰਦ ਰੁੱਤ ਸੈਸ਼ਨ 'ਚ ਇਸ ਨੂੰ ਲਵਾਂਗੇ, ਉਥੇ ਹੀ ਮਾਹਿਰਾਂ ਮੁਤਾਬਕ ਸੁਧਾਰ ਨਾਲ ਨਿੱਜੀ ਬੀਮਾਂ ਕੰਪਨੀਆਂ 'ਚ 25 ਹਜ਼ਾਰ ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਵਧੇਗਾ। ਇਸ ਪਹਿਲ ਨਾਲ ਬੀਮਾ ਕੰਪਨੀਆਂ ਨੂੰ ਵਿਦੇਸ਼ੀ ਭਾਈਵਾਲੀ ਤੋਂ ਕਾਫੀ ਪੂੰਜੀ ਆਕਰਸ਼ਿਤ ਕਰਨ 'ਚ ਮਦਦ ਮਿਲੇਗੀ।
'ਐਪਲ' ਨੇ ਵਿਕਰੀ ਵਧਾਉਣ ਲਈ ਟੈਬਲੇਟ ਆਈਪੈਡ ਦੀ ਕੀਮਤ ਘਟਾਈ!
NEXT STORY