ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ 72 ਨਵੀਆਂ ਸੇਵਾਵਾਂ ਨੂੰ ਦਿੱਲੀ ਸਰਕਾਰ ਦੀ ਈ-ਐੱਸ. ਐੱਲ. ਏ. (ਇਲੈਕਟ੍ਰੋਨਿਕ ਸਰਵਿਸ ਲੈਵਲ ਐਗਰੀਮੈਂਟ) ਯੋਜਨਾ 'ਚ ਸ਼ਾਮਲ ਕੀਤਾ ਹੈ। ਸੇਵਾਵਾਂ ਦੀ ਸਮਾਂਬੱਧ ਡਲਿਵਰੀ ਸੇਵਾ ਕਾਨੂੰਨ 2011 ਦੇ ਤਹਿਤ ਈ-ਐੱਸ. ਐੱਲ. ਏ. ਯੋਜਨਾ ਵੱਖ-ਵੱਖ ਵਿਭਾਗਾਂ ਵਲੋਂ ਦਿੱਤੀਆਂ ਜਾ ਰਹੀਆਂ ਜਨਤਕ ਸੇਵਾਵਾਂ ਦੇ ਸਮਾਂਬੱਧ ਡਲਿਵਰੀ ਦਾ ਫਾਇਦਾ ਕਰਦੀ ਹੈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਇਸ ਯੋਜਨਾ ਦੇ ਤਹਿਤ 78 ਸੇਵਾਵਾਂ ਉਪਲਬੱਧ ਕਰਵਾਏਗਾ, ਜਦਕਿ ਕਲੱਬ ਅਤੇ ਹੋਟਲ ਮਾਲਕ ਆਪਣੇ ਕੰਪਲੈਕਸ 'ਚ ਭਾਰਤ 'ਚ ਅਤੇ ਵਿਦੇਸ਼ ਨਿਰਮਿਤ ਸ਼ਰਾਬ ਪਰੋਸਣਾ ਚਾਹੁੰਦੇ ਹਨ । ਉਨ੍ਹਾਂ ਨੂੰ ਇਸ ਲਈ ਤੈਅ ਮਿਆਦ 'ਚ ਲਾਇਸੈਂਸ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਹੋਟਲ ਨਾਲ ਸਬੰਧਿਤ ਬਾਰ, ਰੈਸਟੋਰੈਂਟ 'ਚ ਭਾਰਤ ਵਿਚ ਬਣੇ ਸ਼ਰਾਬ ਪਰੋਸਣ ਲਈ 4 ਹਫਤੇ 'ਚ ਲਾਇਸੈਂਸ ਮਿਲੇਗਾ। ਉਥੇ ਹੀ ਭਾਰਤ 'ਚ ਨਿਰਮਿਤ ਸ਼ਰਾਬ, ਬੀਅਰ ਦੀ ਰਿਟੇਲ ਵਿਕਰੀ ਨਾਲ ਸਬੰਧਿਤ ਐੱਲ-6 ਲਾਇਸੈਂਸ 6 ਹਫਤੇ 'ਚ ਦਿੱਤਾ ਜਾਵੇਗਾ।
ਤੇਲ ਮੁੱਲ 85.06 ਡਾਲਰ ਪ੍ਰਤੀ ਬੈਰਲ
NEXT STORY