ਨਵੀਂ ਦਿੱਲੀ - ਭਾਰਤ ਦਾ ਕੁੱਲ ਚੌਲ ਉਤਪਾਦਨ ਇਸ ਸਾਲ 10 ਕਰੋੜ ਟਨ ਤੋਂ ਹੇਠਾਂ ਨਹੀਂ ਜਾਵੇਗਾ, ਭਾਵੇਂ ਹਾਲ ਹੀ ਦੇ ਹੁਦਹੁਦ ਚੱਕਰਵਿਊ ਰਾਹੀਂ ਆਂਧਰਾ ਪ੍ਰਦੇਸ਼ ਵਰਗੇ ਕਈ ਸੂਬਿਆਂ 'ਚ ਖਰੀਫ ਦੀ ਫਸਲ ਪ੍ਰਭਾਵਿਤ ਹੋਈ ਹੈ। ਖੇਤੀ ਸਕੱਤਰ ਅਸ਼ੀਸ਼ ਬਹੁਗੁਣਾ ਨੇ ਦੱਸਿਆ ਕਿ ਚੌਲ ਉਤਪਾਦਨ ਫਸਲ ਸਾਲ ਜੁਲਾਈ-ਜੂਨ 2013-14 'ਚ ਰਿਕਾਰਡ 10 ਕਰੋੜ 65.4 ਲੱਖ ਟਨ ਰਿਹਾ ਹੈ। ਸਰਕਾਰ ਨੇ ਇਸ ਸਾਲ 10.6 ਕਰੋੜ ਟਨ ਦਾ ਟੀਚਾ ਰੱਖਿਆ ਹੈ। ਇਸ ਸਮੇਂ ਖਰੀਫ ਦੇ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ। ਚੌਲ ਉਤਪਾਦਨ 'ਚ ਖਰੀਫ ਦੀ ਝੋਨੇ ਦੀ ਫਸਲ ਦਾ ਯੋਗਦਾਨ 80 ਫੀਸਦੀ ਤੋਂ ਵੀ ਜ਼ਿਆਦਾ ਹੈ। ਮਾਨਸੂਨ ਦੇ ਮੀਂਹ ਦੀ ਕਮੀ ਕਾਰਨ ਖਰੀਫ ਫਸਲ ਤੋਂ ਚੌਲ ਉਤਪਾਦਨ ਦਾ ਅਨੁਮਾਨ ਘੱਟ ਕੇ 8 ਕਰੋੜ 80.2 ਲੱਖ ਟਨ ਕਰ ਦਿੱਤਾ ਹੈ। ਹਾਲ ਹੀ 'ਚ ਸਮੁੰਦਰੀ ਤੂਫਾਨ ਹੁਦਹੁਦ ਨੇ ਨਾ-ਸਿਰਫ ਆਂਧਰਾ ਪ੍ਰਦੇਸ਼ 'ਚ, ਸਗੋਂ ਹੋਰ ਸੂਬਿਆਂ 'ਚ ਵੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ।
ਦਿੱਲੀ ਇਨਕਮ ਟੈਕਸ ਵਿਭਾਗ ਦੇਵੇਗਾ 72 ਨਵੀਆਂ ਸੇਵਾਵਾਂ
NEXT STORY