ਮੁੰਬਈ-ਸ਼ੇਅਰ ਬਜ਼ਾਰ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਦੌਰਾਨ ਬੰਬਈ ਸ਼ੇਅਰ ਬਜ਼ਾਰ ਦਾ ਸੈਂਸੈਕਸ 74 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਸਰਕਾਰ ਵਲੋਂ ਆਰਥਕ ਸੁਧਾਰਾਂ 'ਚ ਤੇਜ਼ੀ ਲਿਆਂਦੇ ਜਾਣ ਤੋਂ ਬਾਅਦ ਫੰਡਾਂ ਅਤੇ ਨਿਵੇਸ਼ਕਾਂ ਦੀ ਗਾਹਕੀ ਨਾਲ ਬਜ਼ਾਰ 'ਚ ਤੇਜ਼ੀ ਦਾ ਰੁਖ ਹੈ।
ਤੀਹ ਸ਼ੇਅਰਾਂ ਵਾਲਾ ਸੈਂਸੈਕਸ 74.19 ਅੰਕਾਂ ਦੀ ਮਜ਼ਬੂਤੀ ਨਾਲ 26,504.04 ਅੰਕਾਂ 'ਤੇ ਖੁੱਲ੍ਹਿਆ। ਪਿਛਲੇ ਦੋ ਸੈਸ਼ਨਾਂ 'ਚ ਸੈਂਸੈਕਸ 430.51 ਅੰਕ ਮਜ਼ਬੂਤ ਹੋ ਚੁੱਕਾ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 21.80 ਅੰਕਾਂ ਦੀ ਮਜ਼ਬੂਤੀ ਨਾਲ 7,901.20 ਅੰਕਾਂ 'ਤੇ ਖੁੱਲ੍ਹਿਆ।
ਮੋਦੀ ਦਾ ਮੈਜਿਕ, ਸ਼ੇਅਰ ਬਾਜ਼ਾਰ 'ਚ ਦੀਵਾਲੀ
NEXT STORY