ਮੁੰਬਈ-ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਤੇਜ਼ੀ ਦੌਰਾਨ 8 ਪੈਸੇ ਮਜ਼ਬੂਤ ਹੋ ਕੇ 61.28 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਅੰਤਰ ਬੈਂਕ ਵਿਦੇਸ਼ੀ ਮੁਦਰਾ ਬਜ਼ਾਰ 'ਚ ਬਰਾਮਦਕਾਰਾਂ ਅਤੇ ਬੈਂਕਾਂ ਵਲੋਂ ਡਾਲਰ ਦੀ ਗਾਹਕੀ ਕੀਤੇ ਜਾਣ ਨਾਲ ਰੁਪਏ 'ਚ ਤੇਜ਼ੀ ਦੀ ਧਾਰਨਾ ਬਣੀ।
ਫਾਰੈਕਸ ਡੀਲਰਾਂ ਨੇ ਕਿਹਾ ਕਿ ਬਰਾਮਦਕਾਰਾਂ ਅਤੇ ਬੈਂਕਾਂ ਵਲੋਂ ਡਾਲਰ ਦੀ ਵਿਕਰੀ ਤੋਂ ਇਲਾਵਾ ਵਿਦੇਸ਼ਾਂ 'ਚ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਨਰਮੀ ਦੇ ਰੁਖ ਅਤੇ ਸਥਾਨਕ ਸ਼ੇਅਰ ਬਜ਼ਾਰਾਂ ਦੇ ਤੇਜ਼ੀ ਨਾਲ ਖੁੱਲ੍ਹਣ ਨਾਲ ਵੀ ਰੁਪਏ ਦੀ ਧਾਰਨਾ ਮਜ਼ਬੂਤ ਹੋਈ। ਸੋਮਵਾਰ ਨੂੰ ਰੁਪਿਆ 8 ਪੈਸਿਆਂ ਦੇ ਵਾਧੇ ਨਾਲ ਇਕ ਹਫਤੇ ਦੇ ਉੱਚ ਪੱਧਰ 61.36 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ ਮਜ਼ਬੂਤ
NEXT STORY