ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਸੰਦਰਭ ਦਰ 61.2967 ਰੁਪਏ ਪ੍ਰਤੀ ਡਾਲਰ ਨਿਰਧਾਰਤ ਕੀਤੀ ਜਦੋਂਕਿ ਪਿਛਲੇ ਕਾਰੋਬਾਰੀ ਦਿਨ ’ਤੇ ਇਹ 61.2873 ਰੁਪਏ ਪ੍ਰਤੀ ਡਾਲਰ ਸੀ।
ਆਰ.ਬੀ.ਆਈ. ਦੀ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਰੁਪਏ ਦੀ ਸੰਦਰਭ ਦਰ ਯੂਰੋ ਦੇ ਮੁਕਾਬਲੇ ’ਚ 78.5885 ਰੁਪਏ ਪ੍ਰਤੀ ਯੂਰੋ ਤੈਅ ਕੀਤੀ ਗਈ ਜੋ ਪਿਛਲੇ ਕਾਰੋਬਾਰੀ ਦਿਨ ’ਤੇ 78.1536 ਰੁਪਏ ਪ੍ਰਤੀ ਯੂਰੋ ਰਹੀ ਸੀ। ਪੌਂਡ ਦੀ ਕੀਮਤ 99.1597 ਰੁਪਏ ਪ੍ਰਤੀ ਪੌਂਡ ਤੈਅ ਕੀਤੀ ਗਈ। ਯੇਨ ਦੀ ਕੀਮਤ 57.63 ਰੁਪਏ ਪ੍ਰਤੀ ਸੈਂਕੜਾ ਯੇਨ ਨਿਰਧਾਰਤ ਕੀਤੀ ਗਈ।
ਕਿਰਤ ਮੰਤਰੀ ਨੇ ਕੀਤਾ ਬੋਨਸ ਦੇ ਲਈ ਤਨਖਾਹ ਦੀ ਹੱਦ ਵਧਾਉਣ ਦਾ ਸਮਰਥਨ
NEXT STORY