ਨਵੀਂ ਦਿੱਲੀ- ਕਿਰਤ ਅਤੇ ਰੋਜ਼ਗਾਰ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੋਨਸ ਦੇ ਦਾਇਰੇ ਵਿਚ ਹੋਰ ਕਰਮਚਾਰੀਆਂ ਨੂੰ ਲਿਆਉਣ ਦੇ ਲਈ ਤਨਖਾਹ ਹੱਦ ਵਿਚ ਢੁਕਵੇਂ ਵਾਧੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਉਦਯੋਗ ਅਤੇ ਟ੍ਰੇਡ ਯੂਨੀਅਨਾਂ ਤੋਂ ਕਿਰਤ ਮੁੱਦਿਆਂ ਦੇ ਨਿਪਟਾਣ ’ਚ ਸੰਤੁਲਨ ਵਰਤਣ ਦੇ ਲਈ ਕਿਹਾ ਹੈ। ਪੇਮੈਂਟ ਆਫ ਬੋਨਸ ਐਕਟ 1965 ਵਿਚ ਸੋਧ ਨੂੰ ਲੈ ਕੇ ਆਯੋਜਿਤ ਤਿੰਨ ਪੱਖੀ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਤੋਮਰ ਨੇ ਕਿਹਾ ਕਿ ਇਸ ਅਧਿਕਾਰ ਦੇ ਲਈ ਤਨਖਾਹ ਹਦ ਦੀ ਮੌਜੂਦਾ ਪ੍ਰਣਾਲੀ ਨੂੰ ਸਮੇਂ-ਸਮੇਂ ’ਤੇ ਵਧਾਉਣਾ ਚਾਹੀਦਾ ਹੈ। ਇਸ ਸੰਦਰਭ ਵਿਚ ਉਨ੍ਹਾਂ ਨੇ ਯੋਗਤਾ ਹੱਦ ਮੌਜੂਦਾ 10,000 ਰੁਪਏ ਤੋਂ ਵਧਾ ਕੇ 18,000 ਰੁਪਏ ਪ੍ਰਤੀ ਮਹੀਨੇ ਅਤੇ ਬੋਨਸ ਦੀ ਵੱਧ ਤੋਂ ਵੱਧ ਹੱਦ ਦੇ ਆਕਲਨ ਦਾ ਵਰਤਮਾਨ ਆਧਾਰ ਹਰ ਮਹੀਨੇ 3,500 ਰੁਪਏ ਤੋਂ ਵਧਾ ਕੇ 6,000 ਰੁਪਏ ਕਰਨ ਦੇ ਲਈ ਪੇਮੈਂਟ ਆਫ ਬੋਨਸ ਐਕਟ, 1995 ਵਿਚ ਸੋਧ ਦੇ ਪ੍ਰਸਤਾਵ ’ਤੇ ਚਰਚਾ ਕੀਤੀ। ਇਸ ਸਿਫਾਰਸ਼ ’ਤੇ ਸਥਾਈ ਕਮੇਟੀ ਨੇ ਜਨਵਰੀ ’ਚ ਮਨਜ਼ੂਰੀ ਦੇ ਦਿੱਤੀ ਹੈ।
ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ
NEXT STORY