ਨਵੀਂ ਦਿੱਲੀ- ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦਾ ਮੁਨਾਫਾ 2014-15 ਦੀ ਦੂਜੀ ਤਿਮਾਹੀ ਦੇ ਦੌਰਾਨ 13.81 ਫੀਸਦੀ ਵੱਧ ਕੇ 575.34 ਕਰੋੜ ਰੁਪਏ ਹੋ ਗਿਆ। ਪੀ.ਐੱਨ.ਬੀ. ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਉਸ ਨੂੰ 505.49 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਬੈਂਕ ਦੀ ਕੁਲ ਆਮਦਨ 30 ਸਤੰਬਰ 2014 ਨੂੰ ਖਤਮ ਦੂਜੀ ਤਿਮਾਹੀ ਦੇ ਦੌਰਾਨ ਵੱਧ ਕੇ 13,020.46 ਕਰੋੜ ਰੁਪਏ ਹੋ ਗਈ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਦਰਜ 11,632.84 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ 11.92 ਫੀਸਦੀ ਵੱਧ ਹੈ। ਇਸ ਦੌਰਾਨ ਬੈਂਕ ਦਾ ਐੱਨ.ਪੀ.ਏ. ਅੰਸ਼ਕ ਤੌਰ ’ਤੇ ਵਧਿਆ ਅਤੇ ਇਸੇ ਤਿਮਾਹੀ ਵਿਚ ਸਗਲ ਐੱਨ.ਪੀ.ਏ. 5.65 ਫੀਸਦੀ ਰਿਹਾ ਜੋ ਅਪ੍ਰੈਲ ਤੋਂ ਜੂਨ ਦੀ ਤਿਮਾਹੀ ’ਚ 5.48 ਫੀਸਦੀ ਸੀ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY