ਮੁੰਬਈ- ਦੀਵਾਲੀ ਦੇ ਤਿਊਹਾਰ ’ਤੇ ਜਿੱਥੇ ਬਾਕੀ ਚੀਜ਼ਾਂ ’ਤੇ ਡਿਸਕਾਉਂਟ ਮਿਲ ਰਿਹਾ ਹੈ ਉਥੇ ਖਬਰ ਮਿਲ ਰਹੀ ਹੈ ਕਿ ਹਰ ਮਹੀਨੇ ਗੈਸ ਅਤੇ ਕੈਰੋਸੀਨ ਦੀਆਂ ਕੀਮਤਾਂ ਵੱਧ ਸਕਦੀਆਂ ਹਨ।
ਦਰਅਸਲ, ਨਰਿੰਦਰ ਮੋਦੀ ਸਰਕਾਰ ਹੁਣ ਐੱਲ.ਪੀ.ਜੀ. ਅਤੇ ਕੈਰੋਸੀਨ ਸਬਸਿਡੀ ਨੂੰ ਲੈ ਕੇ ਵਿਆਪਕ ਸੁਧਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਐੱਲ.ਪੀ.ਜੀ. ਅਤੇ ਕੈਰੋਸੀਨ ਦੀਆਂ ਕੀਮਤਾਂ ਵਿਚ ਹਰ ਮਹੀਨੇ ਵਾਧਾ ਕਰਕੇ ਸਬਸਿਡੀ ਦੀ ਅਦਾਇਗੀ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ, ਡਾਇਰੈਕਟ ਬੈਨਿਫਿਟ ਟਰਾਂਸਫਰ (ਡੀ.ਬੀ.ਟੀ.) ਰੂਟ ਰਾਹੀਂ ਪੂਰੀ ਤਰ੍ਹਾਂ ਸਬਸਿਡੀ ਭੁਗਤਾਨ ਮਾਲੀ ਸਾਲ 2015-16 ਤੋਂ ਲਾਗੂ ਕੀਤਾ ਜਾ ਸਕਦਾ ਹੈ।
ਐੱਲ.ਪੀ.ਜੀ. ਅਤੇ ਕੈਰੋਸੀਨ ’ਤੇ ਸਰਕਾਰ ਲਗਭਗ 80,000 ਕਰੋੜ ਰੁਪਏ ਦੀ ਸਬਸਿਡੀ ਦੀ ਅਦਾਇਗੀ ਕਰਦੀ ਹੈ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਪੈਟਰੋਲੀਅਮ ਸੈਕਟਰ ਵਿਚ ਸੁਧਾਰ ਨੂੰ ਰਫਤਾਰ ਦੇਣ ਦੇ ਇੱਛੁਕ ਹਨ।
ਤੇਲ ਮਾਰਕੀਟਿੰਗ ਕੰਪਨੀਆਂ ਅਤੇ ਪੈਟਰੋਲੀਅਮ ਮੰਤਰਾਲਾ ਆਉਣ ਵਾਲੇ ਸਾਲਾਂ ’ਚ ਅੰਡਰ ਰਿਕਵਰੀ ਕਵਰ ਕਰਨ ਦੇ ਲਈ ਐੱਲ.ਪੀ.ਜੀ. ਦੀਆਂ ਕੀਮਤਾਂ ’ਚ 10 ਤੋਂ 15 ਰੁਪਏ ਅਤੇ ਕੈਰੋਸੀਨ ਦੀ ਕੀਮਤ ’ਚ 50 ਪੈਸੇ ਤੋਂ ਇਕ ਰੁਪਏ ਦਾ ਹਰ ਮਹੀਨੇ ਵਾਧਾ ਕਰਨ ਦੇ ਪੱਖ ਵਿਚ ਨਜ਼ਰ ਆ ਰਹੇ ਹਨ।
ਪੀ.ਐੱਨ.ਬੀ. ਦਾ ਮੁਨਾਫਾ ਦੂਜੀ ਤਿਮਾਹੀ ’ਚ 13.81 ਫੀਸਦੀ ਵਧਿਆ
NEXT STORY