ਨਿਊਯਾਰਕ- ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਨੇ ਆਪਣੇ ਉਪਭੋਗਤਾਵਾਂ ਦੇ ਖਾਤੇ ਦੀ ਸੁਰੱਖਿਆ ਲਈ ਇਕ ਸਵਚਾਲਿਤ ਸੇਵਾ ਵਿਕਸਿਤ ਕੀਤੀ ਹੈ, ਜੋ ਵੈਬ ਦੀ ਨਿਗਰਾਨੀ ਜ਼ਰਿਏ ਚੋਰੀ ਹੋਏ ਈ-ਮੇਲ ਪਤੇ ਅਤੇ ਪਾਸਵਰਡ ਦਾ ਪਤਾ ਲਗਾ ਸਕਦੀ ਹੈ। ਇਹ ਸੇਵਾ ਉਪਭੋਗਤਾਵਾਂ ਨਾਲ ਜੁੜੀ ਜਾਣਕਾਰੀਆਂ ਦੀ ਜਾਂਚ ਕਰ ਇਹ ਪਤਾ ਲਗਾਏਗੀ ਕਿ ਇਹ ਫੇਸਬੁੱਕ 'ਤੇ ਵਰਤੋਂ ਕੀਤੀਆਂ ਜਾਣ ਵਾਲੀਆਂ ਜਾਣਕਾਰੀਆਂ ਨਾਲ ਮੇਲ ਖਾਦੀਆਂ ਹਨ ਜਾਂ ਨਹੀਂ।
ਜੇਕਰ ਚੋਰੀ ਹੋਏ ਉਪਭੋਗਤਾਵਾਂ ਬਾਰੇ 'ਚ ਨਿੱਜੀ ਜਾਣਕਾਰੀਆਂ ਬਾਰੇ ਪਤਾ ਚੱਲਦਾ ਹੈ, ਤਾਂ ਇਹ ਅੰਕੜਿਆਂ ਨੂੰ ਇਕ ਪ੍ਰੋਗਰਾਮ 'ਚ ਮੂਵ ਕਰ ਦਿੰਦੀ ਹੈ, ਜੋ ਇਸ ਦਾ ਕੰਪਿਊਟਰ ਦੀ ਭਾਸ਼ਾ 'ਚ ਵਿਸ਼ਲੇਸ਼ਣ ਕਰਦਾ ਹੈ। ਸੂਤਰਾਂ ਅਨੁਸਾਰ ਸਵਚਾਲਿਤ ਪ੍ਰਣਾਲੀ ਇਸ ਦੇ ਬਾਅਦ ਫੇਸਬੁੱਕ ਡਾਟਾਬੇਸ ਦੇ ਆਧਾਰ 'ਤੇ ਇਹ ਪਤਾ ਲਗਾਉਂਦੀ ਹੈ ਕਿ ਈ-ਮੇਲ ਪਤਾ ਜਾਂ ਪਾਸਵਰਡ ਫੇਸਬੁੱਕ ਦੇ ਲਾਗ ਇਨ ਸੂਚਨਾ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਫੇਸਬੁੱਕ ਦੇ ਸੁਰੱਖਿਆ ਇੰਜੀਨਿਅਰ ਕ੍ਰਿਸ ਲਾਂਗ ਨੇ ਆਪਣੇ ਬਲਾਗ 'ਚ ਲਿੱਖਿਆ ਕਿ ਨਿੱਜੀ ਅੰਕੜਿਆਂ ਵਰਗੇ ਈ-ਮੇਲ ਪਤਾ ਅਤੇ ਪਾਸਵਰਡ ਦੀ ਚੋਰੀ ਦੇ ਵਿਆਪਕ ਨਤੀਜੇ ਹੋ ਸਕਦੇ ਹਨ, ਕਿਉਂਕਿ ਲੋਕ ਕਈ ਵਾਰ ਇਕ ਹੀ ਪਾਸਵਰਡ ਵੱਖ-ਵੱਖ ਵੈਬਸਾਈਟਾਂ 'ਤੇ ਵਰਤੋਂ ਕਰਦੇ ਹਨ।
ਉਨ੍ਹਾਂ ਅੱਗੇ ਲਿੱਖਿਆ ਕਿ ਅਸੀਂ ਭਵਿੱਖ 'ਚ ਲੋਕਾਂ ਦੇ ਫੋਸਬੁੱਕ ਖਾਤੇ ਨੂੰ ਸੁਰੱਖਿਅਤ ਕਰਨ ਲਈ ਇਕ ਵਿਸ਼ੇਸ਼ ਪ੍ਰਣਾਲੀ ਵਿਕਸਿਤ ਕੀਤੀ ਹੈ, ਜੋ ਉਨ੍ਹਾਂ ਦੇ ਜਨਤਕ ਪੋਸਟ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੇਗਾ ਅਤੇ ਜੇਕਰ ਇਹ ਪਾਇਆ ਜਾਂਦਾ ਹੈ ਕਿ ਕਿਸੀ ਫੇਸਬੁੱਕ ਉਪਭੋਗਤਾਵਾਂ ਨਾਲ ਜੁੜੀ ਜਾਣਕਾਰੀਆਂ ਇੰਟਰਨੈਟ 'ਤੇ ਕਿਤੇ ਹੋਰ ਨਜ਼ਰ ਆ ਰਹੀ ਹੈ ਤਾਂ ਅਸੀਂ ਉਨ੍ਹਾਂ ਨੂੰ ਇਸ ਬਾਰੇ 'ਚ ਸੂਚਿਤ ਕਰਾਂਗੇ।
ਹਰ ਮਹੀਨੇ ਵਧਣੀਆਂ ਗੈਸ ਅਤੇ ਕੈਰੋਸੀਨ ਦੀਆਂ ਕੀਮਤਾਂ!
NEXT STORY