ਨਵੀਂ ਦਿੱਲੀ- ਸਪਾਈਸਜੈੱਟ ਵੱਲੋਂ ਘੱਟ ਕਿਰਾਏ ਦੀ ਪੇਸ਼ਕਸ਼ ਦਾ ਸਿਲਸਿਲਾ ਜਾਰੀ ਹੈ। ਏਅਰਲਾਈਨ ਨੇ ਇਕ ਹੋਰ ਇਕ ਤਰਫਾ ਘਰੇਲੂ ਰਿਆਇਤੀ ਕਿਰਾਏ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਤਹਿਤ 899 ਤੋਂ 2,499 ਰੁਪਏ ਦੇ ਕਿਰਾਏ (ਸਾਰੀਆਂ ਫੀਸਾਂ ਸ਼ਾਮਲ) ਦੀ ਪੇਸ਼ਕਸ਼ ਕੀਤੀ ਗਈ ਹੈ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਇਸ ਪੇਸ਼ਕਸ਼ ਦੇ ਤਹਿਤ ਟਿਕਟਾਂ ਦੀ ਬੁਕਿੰਗ 26 ਅਕਤੂਬਰ ਤੱਕ ਕੀਤੀ ਜਾ ਸਕਦੀ ਹੈ, ਜਦੋਂਕਿ ਇਸ ਯੋਜਨਾ ਦੇ ਤਹਿਤ ਯਾਤਰਾ ਇਕ ਨਵੰਬਰ ਤੋਂ 15 ਦਸੰਬਰ ਤੱਕ ਕੀਤੀ ਜਾ ਸਕਦੀ ਹੈ। ਛੋਟੀ ਦੂਰੀ ਦੀਆਂ ਯਾਤਰਾਵਾਂ ਜਿਵੇਂ ਬੇਂਗਲੂਰ-ਚੇਨਈ-ਕੋਚੀ ਮਾਰਗ ’ਤੇ ਟਿਕਟ 899 ਰੁਪਏ ’ਚ ਉਪਲਬਧ ਹੋਵੇਗੀ, ਜਦੋਂਕਿ ਬੇਂਗਲੂਰ ਗੋਵਾ ਮਾਰਗ ’ਤੇ ਇਕ ਤਰਫਾ ਟਿਕਟ ਦੀ ਦਰ 1,599 ਰੁਪਏ ਤੋਂ ਸ਼ੁਰੂ ਹੋਵੇਗੀ। ਬਾਕੀ ਮਾਰਗਾਂ ’ਤੇ ਸ਼ੁਰੂਆਤੀ ਕਿਰਾਇਆ 2,499 ਰੁਪਏ ਹੋਵੇਗਾ। ਛੁੱਟੀਆਂ ਵਾਲੇ ਸੈਸ਼ਨ ਦੇ ਦੌਰਾਨ ਵੀ ਹਵਾਈ ਯਾਤਰਾ ਦੇ ਲਈ ਅਡਵਾਂਸ ਬੁਕਿੰਗ ਕਾਫੀ ਹੇਠਲੇ ਪੱਧਰ ’ਤੇ ਹੈ। ਸਪਾਈਸਜੈੱਟ ਦੇ ਇਸ ਕਦਮ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ। ਟ੍ਰੈਵਲ ਪੋਰਟਲਾਂ ਅਤੇ ਏਜੰਟਾਂ ਨੂੰ ਉਮੀਦ ਹੈ ਕਿ ਸਪਾਈਜੈੱਟ ਤੋਂ ਬਾਅਦ ਦੂਜੀਆਂ ਹਵਾਬਾਜ਼ੀ ਕੰਪਨੀਆਂ ਵੀ ਅਜਿਹਾ ਕਦਮ ਚੁੱਕ ਸਕਦੀਆਂ ਹਨ। ਏਅਰਲਾਈਨਸ ਦੇ ਮੁੱਖ ਪਰਿਚਾਲਨ ਅਧਿਕਾਰੀ (ਸੀ.ਓ.ਓ.) ਸੰਜੀਵ ਕਪੂਰ ਨੇ ਕਿਹਾ ਕਿ ਸਪਾਈਸਜੈੱਟ ਨੇ ਇਸ ਸਾਲ ਦੇਸ਼ ਵਿਚ ਹਵਾਈ ਯਾਤਰਾ ਦਾ ਪੈਟਰਨ ਬਦਲ ਦਿੱਤਾ ਹੈ। ਕਈ ਵਾਰ ਕੰਪਨੀ ਨੇ ਟ੍ਰੇਨ ਤੋਂ ਵੀ ਸਸਤੇ ਕਿਰਾਏ ਦੀ ਪੇਸ਼ਕਸ਼ ਕੀਤੀ ਹੈ।
ਹੁਣ ਹੈਕ ਹੋਏ ਪਾਸਵਰਡ ਦਾ ਇਸ ਤਰ੍ਹਾਂ ਫੇਸਬੁੱਕ ਰਾਹੀਂ ਲਗਾਇਆ ਜਾ ਸਕਦੈ ਪਤਾ
NEXT STORY