ਮੁੰਬਈ- ਧਨਤੇਰਸ ਦੇ ਦਿਨ ਸ਼ੇਅਰ ਬਾਜ਼ਾਰ ਵੀ ਗੁਲਜ਼ਾਰ ਰਿਹਾ। ਸੈਂਸੈਕਸ ਅਤੇ ਨਿਫਟੀ 0.5 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇ ਨਾਲ ਬੰਦ ਹੋਏ ਹਨ। ਬਾਜ਼ਾਰ ’ਚ ਇਕ ਵਾਰ ਗਿਰਾਵਟ ਦਾ ਰੁਖ ਵੀ ਆਇਆ ਸੀ ਪਰ ਹੇਠਲੇ ਪੱਧਰਾਂ ਤੋਂ ਬਾਜ਼ਾਰ ਨੇ ਰਿਕਵਰੀ ਦਿਖਾਈ। ਦਿਨ ਦੇ ਕਾਰੋਬਾਰ ’ਚ ਸੈਂਸੈਕਸ 26407 ਤੱਕ ਟੁੱਟਿਆ, ਤਾਂ ਨਿਫਟੀ 7874.35 ਤੱਕ ਡਿਗਿਆ ਸੀ। ਰਿਅਲਟੀ ਅਤੇ ਪਾਵਰ ਸ਼ੇਅਰ ਮੰਗਲਵਾਰ ਦੇ ਹੀਰੋ ਰਹੇ। ਸ਼ੇਅਰ ਦਬਾਅ ’ਚ ਨਜ਼ਰ ਆਏ। ਮੰਗਲਵਾਰ ਨੂੰ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ’ਚ ਵੀ ਚੰਗੀ ਖਰੀਦਾਰੀ ਦੇਖਣ ਨੂੰ ਮਿਲੀ।
ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ 146 ਅੰਕ ਯਾਨੀ ਕਿ 0.5 ਫੀਸਦੀ ਦੀ ਮਜ਼ਬੂਤੀ ਦੇ ਨਾਲ 26576 ਦੇ ਪੱਧਰ ’ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 48 ਅੰਕ ਯਾਨੀ ਕਿ 0.6 ਫੀਸਦੀ ਚੜ੍ਹ ਕੇ 7928 ਦੇ ਪੱਧਰ ’ਤੇ ਬੰਦ ਹੋਇਆ ਹੈ।
ਮੋਟੋ ਈ ਨੂੰ ਖਰੀਦਣ ਦਾ ਵਧੀਆ ਮੌਕਾ, ਘੱਟ ਹੋਈਆਂ ਕੀਮਤਾਂ
NEXT STORY