ਨਵੀਂ ਦਿੱਲੀ- ਮਟਰੋਲਾ ਨੇ ਆਪਣੇ ਸਸਤੇ ਸਮਾਰਟਫੋਨ ਮੋਟੋ ਈ ਦੀਆਂ ਕੀਮਤਾਂ 'ਚ ਕਮੀ ਕਰ ਦਿੱਤੀ ਹੈ। ਮਟਰੋਲਾ ਨੋ ਮੋਟੋ ਈ ਨੂੰ ਭਾਰਤੀ ਸਮਾਰਟਫੋਨ ਬਾਜ਼ਾਰ 'ਚ 6999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ। ਮੋਟੋ ਈ ਮਟਰੋਲਾ ਦਾ ਐਂਟਰੀ ਲੇਵਲ ਸਮਾਰਟਫੋਨ ਹੈ ਅਤੇ ਜੇਕਰ ਤੁਸੀਂ ਦੀਵਾਲੀ 'ਤੇ ਐਂਟਰੀ ਲੇਵਲ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਮੋਟੋ ਈ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ।
ਮੋਟੋ ਈ-ਕਾਮਰਸ ਵੈਬਸਾਈਟ ਫਲਿਪਕਰਾਟ 'ਤੇ 6299 ਰੁਪਏ ਦੀ ਕੀਮਤ 'ਤੇ ਉਪਲਬੱਧ ਹੈ। ਮੋਟੋ ਈ 'ਚ 540 ਗੁਣਾ 960 ਪਿਕਸਲ ਰੈਜ਼ੇਲਿਊਸ਼ਨ ਦੇ ਨਾਲ 4.3 ਇੰਚ ਦੀ ਟੱਚ ਡਿਸਪਲੇ ਦਿੱਤੀ ਗਈ ਹੈ। ਫੋਨ 'ਚ 1.2 ਜੀ.ਐਚ.ਜ਼ੈਡ. ਦਾ ਸਨੈਪਡਰੈਗਨ ਪ੍ਰੋਸੈਸਰ ਅਤੇ 1 ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਮੋਟੋ ਈ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਵਰਜ਼ ਇਸ ਫੋਨ ਤੋਂ ਕਿਨਾਰਾ ਕਰ ਸਕਦੇ ਹਨ, ਕਿਉਂਕਿ ਇਸ 'ਚ ਫਰੰਟ ਕੈਮਰਾ ਨਹੀਂ ਹੈ। ਫੋਨ 'ਚ 2 ਜੀ.ਬੀ. ਦਾ ਇੰਟਰਨਲ ਸਟੋਰੇਜ ਯੂਜ਼ ਕਰਨ ਲਈ ਮਿਲਦਾ ਹੈ, ਜਿਸ ਨੂੰ ਐਸ.ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਇਹ ਐਂਡਰਾਇਡ 4.4 ਕਿਟਕੈਟ ਵਰਜ਼ਨ 'ਤੇ ਚੱਲਦਾ ਹੈ। ਇਸ 'ਤੇ ਐਂਡਰਾਇਡ 5.0 ਲਾਲੀਪਾਪ ਵਰਜ਼ਨ ਵੀ ਉਪਲੱਬਧ ਕਰਵਾਇਆ ਜਾਵੇਗਾ।
ਸਪਾਈਸਜੈੱਟ ਨੇ ਕੀਤੀ ਟ੍ਰੇਨ ਤੋਂ ਵੀ ਸਸਤੇ ਕਿਰਾਏ ਦੀ ਪੇਸ਼ਕਸ਼
NEXT STORY