ਨਵੀਂ ਦਿੱਲੀ- ਸੈਮਸੰਗ ਨੇ ਬਿਨਾਂ ਕੋਈ ਐਲਾਨ ਕੀਤੇ ਆਪਣੇ ਸਮਾਰਟਫੋਨ ਗਲੈਕਸੀ ਐਸ 5 ਅਤੇ ਇਸ ਦੇ 4 ਜੀ ਵਰਜ਼ਨ ਵਾਲੇ ਮਾਡਲ ਦੀਆਂ ਕੀਮਤਾਂ ਘੱਟ ਕਰ ਦਿੱਤੀਆਂ ਹਨ। ਸੈਮਸੰਗ ਗਲੈਕਸੀ ਐਸ 5 ਦੀ ਕੀਮਤ ਕੰਪਨੀ ਦੇ ਆਫੀਸ਼ਿਅਲ ਆਨਲਾਈਨ ਸਟੋਰ 'ਤੇ ਪਹਿਲਾਂ 43250 ਰੁਪਏ ਸੀ। ਹੁਣ ਇਹ ਉਥੇ 5750 ਰੁਪਏ ਘੱਟ ਯਾਨੀ 37500 ਰੁਪਏ 'ਚ ਵਿੱਕ ਰਿਹਾ ਹੈ।
ਸੈਮਸੰਗ ਗਲੈਕਸੀ ਐਸ 5 4 ਜੀ ਐਲ.ਟੀ.ਈ. ਪਹਿਲਾਂ ਦੀ 45290 ਰੁਪਏ ਦੀ ਕੀਮਤ ਤੋਂ 4990 ਰੁਪਏ ਘੱਟ ਯਾਨੀ 40300 ਰੁਪਏ 'ਚ ਮਿਲ ਰਿਹਾ ਹੈ। ਹਾਲਾਂਕਿ ਅਜੇ ਇਹ ਸੈਮਸੰਗ ਦੀ ਸਾਈਟ 'ਤੇ 'ਨਾਟ ਇਨ ਸਟਾਕ' ਦਿਖਾਈ ਦੇ ਰਿਹਾ ਹੈ ਅਤੇ ਖਰੀਦਦਾਰ 'ਨੋਟੀਫਾਈ ਮੀ' 'ਚ ਆਪਣਾ ਈ-ਮੇਲ ਪਤਾ ਦੇ ਸਕਦੇ ਹਨ, ਤਾਂਕਿ ਸਟਾਕ ਹੋਣ 'ਤੇ ਉਨ੍ਹਾਂ ਨੂੰ ਸੂਚਨਾ ਮਿੱਲ ਜਾਏ। ਅਜੇ ਇਹ ਸਾਫ ਨਹੀਂ ਹੈ ਕਿ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ 'ਚ ਇਹ ਕਟੌਤੀ ਫੈਸਟੀਵਲ ਆਫਰ ਦੇ ਤੌਰ 'ਤੇ ਕੁਝ ਹੀ ਸਮੇਂ ਦੀ ਹੈ ਜਾਂ ਫਿਰ ਹੁਣ ਇਸ ਦੀ ਕੀਮਤ ਇਹ ਹੀ ਕਰ ਦਿੱਤੀ ਗਈ ਹੈ। ਸੈਮਸੰਗ ਗਲੈਕਸੀ ਐਸ 5 ਦੀ ਵਿਕਰੀ ਅਪ੍ਰੈਲ 'ਚ 51500 ਰੁਪਏ ਦੀ ਕੀਮਤ 'ਤੇ ਸ਼ੁਰੂ ਹੋਈ ਸੀ। ਗਲੈਕਸੀ ਐਸ 5 4 ਜੀ ਐਲ.ਈ.ਟੀ. ਦੀ ਵਿਕਰੀ 53448 ਰੁਪਏ ਦੀ ਕੀਮਤ 'ਤੇ ਜੁਲਾਈ 'ਚ ਸ਼ੁਰੂ ਹੋਈ ਸੀ।
ਨਿਫਟੀ 7930 ਦੇ ਨਜ਼ਦੀਕ ਬੰਦ, ਸੈਂਸੈਕਸ 146 ਅੰਕ ਉਛਲਿਆ
NEXT STORY