ਨਵੀਂ ਦਿੱਲੀ- ਧਨਤੇਰਸ ਦੇ ਮੌਕੇ ’ਤੇ ਮੰਗਲਵਾਰ ਨੂੰ ਹੋਈ ਜ਼ਬਰਦਸਤ ਖਰੀਦਾਰੀ, ਸਰਕਾਰ ਵੱਲੋਂ ਦੀਵਾਲੀ ਤੋਂ ਬਾਅਦ ਸੋਨੇ ਦੀ ਦਰਾਮਦ ਦੇ ਲਈ ਸ਼ਰਤਾਂ ਦੁਬਾਰਾ ਸਖਤ ਕਰਨ ਦੇ ਖਦਸ਼ੇ ਅਤੇ ਸੰਸਾਰਕ ਪੱਧਰ ’ਤੇ ਪੀਲੀ ਧਾਤ ਵਿਚ ਆਈ ਤੇਜ਼ੀ ਕਾਰਨ ਸਥਾਨਕ ਸਰਾਫਾ ਬਾਜ਼ਾਰ ਵਿਚ ਸੋਨਾ 150 ਰੁਪਏ ਉਛਲ ਕੇ ਲਗਭਗ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ 27925 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਜਦੋਂਕਿ ਚਾਂਦੀ ਵੀ 150 ਰੁਪਏ ਦੀ ਬੜ੍ਹਤ ਦੇ ਨਾਲ 39000 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਥਾਨਕ ਪੱਧਰ ’ਤੇ ਸੋਨੇ ਦੀ ਥੋਕ ਅਤੇ ਪ੍ਰਚੂਨ ਮੰਗ ਕਾਫੀ ਜ਼ਿਆਦਾ ਰਹੀ। ਧਨਤੇਰਸ ਦੇ ਦਿਨ ਸੋਨਾ ਅਤੇ ਚਾਂਦੀ ਜਾਂ ਕੋਈ ਹੋਰ ਕੀਮਤੀ ਸਾਮਾਨ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਸੋਮਵਾਰ ਨੂੰ ਵਿੱਤ ਮੰਤਰੀ ਨੇ ਕਿਹਾ ਸੀ ਕਿ ਦੀਵਾਲੀ ਤੋਂ ਬਾਅਦ ਸਰਕਾਰ ਵਿੱਤੀ ਘਾਟਾ ਘੱਟ ਕਰਨ ਦੇ ਲਈ ਸੋਨੇ ਦੀ ਦਰਾਮਦ ਦੀਆਂ ਸ਼ਰਤਾਂ ਇਕ ਵਾਰ ਫਿਰ ਸਖਤ ਕਰ ਸਕਦੀ ਹੈ। ਇਸ ਨਾਲ ਉਨ੍ਹਾਂ ਲੋਕਾਂ ਨੇ ਵੀ ਖਰੀਦਾਰੀ ਕਰਨਾ ਸਹੀ ਸਮਝਿਆ ਜੋ ਕੁਝ ਦਿਨ ਬਾਅਦ ਵਿਆਹ ਦੇ ਸੀਜ਼ਨ ’ਚ ਸੋਨਾ ਖਰੀਦਣ ਵਾਲੇ ਸਨ। ਨਾਲ ਹੀ ਸਟਾਕਿਸਟਾਂ ਨੇ ਵੀ ਇਸ ਕਾਰਨ ਥੋਕ ਬਾਜ਼ਾਰ ਵਿਚ ਗਾਹਕੀ ਕੀਤੀ।
ਸਥਾਨਕ ਪੱਧਰ ’ਤੇ ਲਗਾਤਾਰ ਦੂਜੇ ਦਿਨ ਚੜ੍ਹਦੇ ਹੋਏ ਸੋਨਾ 150 ਰੁਪਏ ਉਛਲ ਕੇ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 27925 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਇਸ ਤੋਂ ਪਹਿਲੇ ਇਸ ਦਾ ਉੱਚਾ ਪੱਧਰ 25 ਸਤੰਬਰ ਨੂੰ 27960 ਰੁਪਏ ਪ੍ਰਤੀ 10 ਗ੍ਰਾਮ ਰਿਹਾ ਸੀ। ਹਾਲਾਂਕਿ ਇਸ ਦੌਰਾਨ ਅੱਠ ਗ੍ਰਾਮ ਵਾਲੀ ਗਿੰਨੀ ਵਿਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਪਿਛਲੇ ਸੈਸ਼ਨ ਦੇ ਪੱਧਰ 24300 ਰੁਪਏ ’ਤੇ ਹੀ ਟਿਕੀ ਰਹੀ।
ਚਾਂਦੀ ਹਾਜ਼ਰ ’ਚ ਵੀ 150 ਰੁਪਏ ਦੀ ਤੇਜ਼ੀ ਰਹੀ ਅਤੇ ਇਹ 39000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਜਦੋਂਕਿ ਚਾਂਦੀ ਵਾਅਦਾ 65 ਰੁਪਏ ਦੀ ਬੜ੍ਹਤ ਦੇ ਨਾਲ 38715 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਗਾਹਕੀ ਅਤੇ ਵਿਕਰੀ ਪਿਛਲੇ ਦਿਨ ਦੇ ਕ੍ਰਮਵਾਰ 69 ਹਜ਼ਾਰ ਅਤੇ 70 ਹਜ਼ਾਰ ਰੁਪਏ ਪ੍ਰਤੀ ਸੈਂਕੜਾ ’ਤੇ ਟਿਕੇ ਰਹੇ।
ਸੈਮਸੰਗ ਨੇ ਗਲੈਕਸੀ ਐਸ 5 ਦੀਆਂ ਕੀਮਤਾਂ 'ਚ ਕੀਤੀ ਭਾਰੀ ਕਟੌਤੀ
NEXT STORY