ਨਵੀਂ ਦਿੱਲੀ- ਐੱਚ.ਡੀ.ਐੱਫ.ਸੀ. ਬੈਂਕ ਨੇ ਸਤੰਬਰ ਤਿਮਾਹੀ ਦੇ ਸ਼ੁੱਧ ਲਾਭ ’ਚ 20 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਸੇ ਤਿਮਾਹੀ ’ਚ ਬੈਂਕ ਨੂੰ 2,381.5 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ, ਜਦੋਂਕਿ ਬੀਤੇ ਮਾਲੀ ਸਾਲ ਦੀ ਇਸੇ ਤਿਮਾਹੀ ’ਚ ਬੈਂਕ ਦਾ ਸ਼ੁੱਧ ਲਾਭ 1,982.32 ਕਰੋੜ ਰੁਪਏ ਸੀ। ਐੱਚ.ਡੀ.ਐੱਫ.ਸੀ. ਬੈਂਕ ਨੇ ਬੰਬਈ ਸ਼ੇਅਰ ਬਾਜ਼ਾਰ ਨੁੰ ਦਿੱਤੀ ਸੂਚਨਾ ਵਿਚ ਦੱਸਿਆ ਕਿ ਇਸੇ ਤਿਮਾਹੀ ਦੇ ਦੌਰਾਨ ਉਸ ਦੀ ਕੁਲ ਆਮਦਨ 13,894.7 ਕਰੋੜ ਰੁਪਏ ਰਹੀ ਜੋ ਬੀਤੇ ਸਾਲ ਦੀ ਇਸੇ ਤਿਮਾਹੀ ਵਿਚ 11,937.7 ਕਰੋੜ ਰੁਪਏ ਰਹੀ ਸੀ। ਬੈਂਕ ਨੇ ਕਿਹਾ ਕਿ ਸਤੰਬਰ ਤਿਮਾਹੀ ਦੇ ਲਈ 455.9 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜੋ ਬੀਤੇ ਸਾਲ ਦੀ ਇਸੇ ਸਮਾਂ ਮਿਆਦ ’ਚ 385.9 ਕਰੋੜ ਰੁਪਏ ਸੀ।
ਤਿਊਹਾਰੀ ਖਰੀਦਾਰੀ ਨਾਲ ਸੋਨੇ-ਚਾਂਦੀ ’ਚ ਆਈ ਤੇਜ਼ੀ
NEXT STORY