ਬੈਂਗਲੋਰ- ਫਲਿਪਕਾਰਟ ਅਤੇ ਅਮੇਜ਼ਨ ਵਰਗੇ ਕਈ ਆਨਲਾਈਨ ਸਾਈਟਸ ਨੂੰ ਇੰਡੀਅਨ ਪਬਲਿਸ਼ਰਸ ਨੇ ਬਹੁਤ ਵੱਡੀ ਚੁਣੌਤੀ ਦਿੱਤੀ ਹੈ। ਦਰਅਸਲ ਈ-ਰਿਟੇਲਰਸ ਦੀ ਵਜ੍ਹਾ ਕਾਰਨ ਅੱਜ ਕਲ ਲੋਕਾਂ ਨੂੰ ਵੱਡੀ ਮਾਤਰਾ ਵਿਚ ਡਿਸਕਾਊਂਟ ਅਤੇ ਸਹੂਲਤਾਂ ਮਿਲਣ ਲੱਗੀਆਂ ਹਨ। ਜਿਸ ਵਜ੍ਹਾ ਕਾਰਨ ਇੰਡੀਅਨ ਪਬਲਿਸ਼ਰਸ ਨੂੰ ਭਾਰੀ ਮਾਤਰਾ 'ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੁੱਦੇ 'ਤੇ 3 ਐਸੋਸੀਏਸ਼ਨ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਸ, ਦਿੱਲੀ ਸਟੇਟ ਬੂਕਸੇਲਰਸ ਅਤੇ ਪਬਲਿਸ਼ਰਸ ਐਸੋਸੀਏਸ਼ਨ, ਫੈਡਰੇਸ਼ਨ ਆਫ ਪਬਲਿਸ਼ਰਸ ਅਤੇ ਬੂਕਸੇਲਰਸ ਐਸੋਸੀਏਸ਼ਨ ਦੇ ਅਧੀਨ ਸੈਂਕੜੇ ਪ੍ਰਕਾਸ਼ਕਾਂ ਨੇ ਇਨ੍ਹਾਂ ਆਨਲਾਈਨ ਵਿਕਰੇਤਾਵਾਂ ਦੇ ਇਸ ਤਰ੍ਹਾਂ ਦੇ ਆਫਰਸ ਬੰਦ ਕਰਵਾਉਣ ਲਈ ਇਕਜੁੱਟ ਹੋ ਕੇ ਈ-ਰਿਟੇਲਰਸ 'ਤੇ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਬਾਰੇ ਕਈ ਵਾਰ ਫਲਿਪਕਾਰਟ ਅਤੇ ਅਮੇਜ਼ਨ ਨਾਲ ਮੁੱਲ ਤੈਅ ਮੁੱਦੇ 'ਤੇ ਗੱਲ ਕਰਨੀ ਚਾਹੀ ਪਰ ਇਹ ਮੁਮਕਿਨ ਨਹੀਂ ਹੋ ਸਕਿਆ। ਐਸੋਸੀਏਸ਼ਨ ਦੇ ਮੈਂਬਰਾਂ ਵਿਚੋਂ ਇਕ ਰੂਪਾ, ਪੈਂਗਵਿਨ ਰੈਂਡਮ ਹਾਊਸ ਅਤੇ ਹਾਚਿਤੀ ਨੇ ਕਿਹਾ ਹੈ ਕਿ ਅਸੀਂ ਕਾਨੂੰਨ ਮਾਰਗ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਐਸੋਸੀਏਸ਼ਨਾਂ ਦੀ 30 ਅਕਤੂਬਰ ਨੂੰ ਮੀਟਿੰਗ ਕਰਕੇ ਈ-ਰਿਟੇਲਰਸ ਸਖਤ ਫੈਸਲੇ ਕਰਕੇ ਕਾਰਵਾਈ ਕਰਨ ਲਈ ਸਖਤ ਫੈਸਲੇ ਕੀਤੇ ਜਾਣਗੇ।
ਕੋਟਕ ਮਹਿੰਦਰਾ ਬੈਂਕ ਨੇ ਜਮ੍ਹਾ ਵਿਆਜ ਦਰ ’ਚ ਕੀਤੀ 0.5 ਫੀਸਦੀ ਦੀ ਕਟੌਤੀ
NEXT STORY