ਦੀਵਾਲੀ ਦੇ ਤਿਉਹਾਰੀ ਸੀਜ਼ਨ 'ਚ ਮੋਬਾਈਲ ਫੋਨ ਕੰਪਨੀਆਂ ਵਲੋਂ ਇਕ ਤੋਂ ਵੱਧ ਕੇ ਇਕ ਆਕਰਸ਼ਕ ਆਫਰ ਦਿੱਤਾ ਜਾ ਰਿਹਾ ਹੈ, ਜੇਕਰ ਤੁਸੀਂ ਕੋਈ ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਇਹੀ ਸਭ ਤੋਂ ਸ਼ਾਨਦਾਰ ਮੌਕਾ ਹੈ, ਜਦੋਂ ਕਈ ਕੰਪਨੀਆਂ ਵਲੋਂ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤਾਂ ਕਈ ਕੁਝ ਨਾ ਕੁਝ ਗਿਫਟ ਫ੍ਰੀ 'ਚ ਦੇ ਰਹੀਆਂ ਹਨ। ਇਸ ਦੇ ਇਲਾਵਾ ਕਈ ਆਨਲਾਈਨ ਸ਼ਾਪਿੰਗ ਪੋਰਟਲਸ ਵਲੋਂ ਵੀ ਦੀਵਾਲੀ ਆਫਰ ਤਹਿਤ ਸਮਾਰਟਫੋਨ ਬਹੁਤ ਹੀ ਆਕਰਸ਼ਕ ਸਕੀਮ ਦੇ ਨਾਲ ਵੇਚੇ ਜਾ ਰਹੇ ਹਨ। ਇਨ੍ਹਾਂ ਆਫਰਸ ਤਹਿਤ ਇਕ ਸਮਾਰਟਫੋਨ ਖਰੀਦਣ 'ਤੇ ਤੁਹਾਨੂੰ ਮਿਲਣਗੇ 4 ਫੀਚਰ ਫੋਨ ਬਿਲਕੁੱਲ ਫ੍ਰੀ। ਤਾਂ ਜਾਣੋ ਕਿਸ ਸਮਾਰਟਫੋਨ ਦੇ ਨਾਲ ਹਾ ਇਹ ਆਫਰ।
1. ਮਾਈਕਰੋਮੈਕਸ ਕੈਨਵਸ ਡੂਡਲ 3 - ਜੇਕਰ ਤੁਸੀਂ ਇਹ ਫੋਨ ਲੈਣਾ ਹੈ ਤਾਂ ਤੁਹਾਨੂੰ ਮਿਲਣਗੇ 4 ਫੀਚਰ ਫੋਨ ਬਿਲਕੁੱਲ ਫ੍ਰੀ। ਇਹ 4 ਫੋਨ 2 ਸਿਮ ਵਾਲੇ ਹਨ। ਇਹ ਆਫਰ ਇਸ ਸਮਾਰਟਫੋਨ ਦੇ ਬਲੈਕ ਅਤੇ ਵ੍ਹਾਈਟ ਰੰਗਾਂ ਵਾਲੇ ਦੋਵੇਂ ਮਾਡਲ ਦੇ ਨਾਲ ਹੈ। ਇਸ ਫੋਨ ਦੀ ਕੀਮਤ 9899 ਰੁਪਏ ਹੈ ਅਤੇ ਇਹ ਬਿਗਸੀ ਮੋਬਾਈਲ ਡਾਟ ਇਨ 'ਤੇ ਮਿਲ ਰਿਹਾ ਹੈ। ਇਸ 'ਚ ਇੰਚ ਦੀ ਵੱਡੀ ਸਕਰੀਨ, 1.3 ਗੀਗਾਹਾਰਟਜ਼ ਪ੍ਰੋਸੈਸਰ, 1 ਜੀ.ਬੀ. ਰੈਮ, 4 ਜੀ.ਬੀ. ਇੰਟਰਨਲ ਮੈਮੋਰੀ, 5 ਮੈਗਾਪਿਕਸਲ ਕੈਮਰਾ ਰਿਅਰ ਅਤੇ 0.3 ਫਰੰਟ ਕੈਮਰਾ। ਇਹ ਐਂਡਰਾਇਡ ਜੇਲੀਬੀਨ 'ਤੇ ਕੰਮ ਕਰਦਾ ਹੈ। ਇਹ 32 ਜੀ.ਬੀ. ਦਾ ਮੈਮੋਰੀ ਕਾਰਡ ਸਪੋਰਟ ਕਰਦਾ ਹੈ।
2. ਮਾਈਕਰੋਮੈਕਸ ਕੈਨਵਸ ਐਕਸ.ਐਲ. 2 ਏ109 - ਇਹ ਸਮਾਰਟਫੋਨ ਲੈਣ 'ਤੇ ਵੀ ਤੁਹਾਨੂੰ ਮਿਲਣਗੇ 4 ਫੀਚਰ ਫੋਨ ਬਿਲਕੁੱਲ ਫ੍ਰੀ। ਇਹ 4 ਫੋਨ ਵੀ 2 ਸਿਮ ਵਾਲੇ ਹੀ ਹਨ। ਇਸ ਫੋਨ ਦੀ ਕੀਮਤ 9999 ਰੁਪਏ ਹੈ ਅਤੇ ਇਹ ਵੀ ਬਿਗਸੀ ਮੋਬਾਈਲ ਡਾਟ ਇਨ 'ਤੇ ਉਪਲੱਬਧ ਹੈ। ਇਸ ਫੋਨ ਦੀ 5.5 ਇੰਚ ਦੀ ਵੱਡੀ ਡਿਸਪਲੇ ਸਕਰੀਨ, 1.2 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 5 ਮੈਗਾਪਿਕਸਲ ਰਿਅਰ ਕੈਮਰਾ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ। ਇਹ ਐਂਡਰਾਇਡ 4.4.2 ਕਿਟਕੈਟ ਓ.ਐਸ. 'ਤੇ ਕੰਮ ਕਰਦਾ ਹੈ। ਇਸ 'ਚ 4 ਜੀ.ਬੀ. ਇੰਟਰਨਲ ਮੈਮੋਰੀ ਹੈ ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
3. ਮਾਈਕਰੋਮੈਕਸ ਕੈਨਵਸ ਜਿਊਸ ਏ177 - ਜੇਕਰ ਤੁਸੀਂ ਇਹ ਸਮਾਰਟਫੋਨ ਖਰੀਦਦੇ ਹਨ, ਤਾਂ ਤੁਹਾਨੂੰ ਮਿਲਣਗੇ 4 ਫੋਨ ਬਿਲਕੁੱਲ ਫ੍ਰੀ। ਇਹ 4 ਫੋਨ ਡਬਲ ਸਿਮ ਵਾਲੇ ਹਨ। ਇਸ ਫੋਨ ਦੀ ਕੀਮਤ 8999 ਰੁਪਏ ਹੈ ਅਤੇ ਬਿਗਸੀ ਮੋਬਾਈਲ ਡਾਟ ਇਨ ਉਪਲੱਬਧ ਹੈ। ਇਸ 'ਚ 5 ਇੰਚ ਦੀ ਐਲ.ਸੀ.ਡੀ. ਡਿਸਪਲੇ ਸਕਰੀਨ ਲੱਗੀ ਹੈ। ਇਹ ਐਂਡਰਾਇਡ 4.2.2 ਜੇਲੀਬੀਨ ਓ.ਐਸ. 'ਤੇ ਕੰਮ ਕਰਦਾ ਹੈ। ਇਸ 'ਚ 1200 ਮੈਗਾਹਾਰਟਜ਼ ਡਿਊਲ ਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 4 ਜੀ.ਬੀ. ਇੰਟਰਨਲ ਮੈਮੋਰੀ ਜਿਸ ਨੂੰ 32 ਜੀ.ਬੀ. ਵਧਾਇਆ ਜਾ ਸਕਦਾ ਹੈ।
4. ਕਾਰਬਨ ਏ80 - ਇਹ ਸਮਾਰਟਫੋਨ ਲੈਣ 'ਤੇ ਤੁਹਾਨੂੰ ਮਿਲਣਗੇ 3 ਫੀਚਰ ਫੋਨ ਬਿਲਕੁੱਲ ਫ੍ਰੀ। ਇਹ ਤਿੰਨੋਂ ਫੋਨ 2 ਸਿਮ ਸਪੋਰਟ ਕਰਦੇ ਹਨ। ਇਸ ਫੋਨ ਦੀ ਕੀਮਤ 5899 ਰੁਪਏ ਮਿਲ ਰਿਹਾ ਅਤੇ ਇਹ ਵੀ ਬਿਗਸੀ ਮੋਬਾਈਲ ਡਾਟ ਇਨ 'ਤੇ ਉਪਲੱਬਧ ਹੈ। ਇਸ ਦੀ 10.1 ਸੈ.ਮੀ. ਦੀ ਆਈ.ਪੀ.ਐਸ. ਡਿਸਪਲੇ ਸਕਰੀਨ ਲੱਗੀ ਹੈ। ਇਹ ਐਂਡਰਾਇਡ 4.4 ਕਿਟਕੈਟ ਓ.ਐਸ. 'ਤੇ ਕੰਮ ਕਰਦਾ ਹੈ। ਇਸ 'ਚ 1 ਗੀਗਾਹਾਰਟਜ਼ ਡਿਊਲਕੋਰ ਪ੍ਰੋਸੈਸਰ, 1 ਜੀ.ਬੀ. ਰੈਮ, 556 ਐਮ.ਬੀ. ਮੈਮੋਰੀ ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਇੰਡੀਅਨ ਪਬਲਿਸ਼ਰਸ ਨੇ ਦਿੱਤੀ ਫਲਿਪਕਾਰਟ ਅਤੇ ਅਮੇਜ਼ਨ ਨੂੰ ਚੁਣੌਤੀ
NEXT STORY